ਪੰਨਾ:ਚੰਦ-ਕਿਨਾਰੇ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਿਨ ਵਸੇ ਦੇ ਕੁਝ ਵੀ ਨਹੀਂ
ਮੇਰੇ ਗ਼ਮ ਦੀ ਸੂਲਾਂ ਰਾਣੀ
ਮੇਰੀ ਨਾਜ਼ਕ ਫੂਲਾਂ ਰਾਣੀ-
ਮੇਰੇ ਗਲ ਵਿਚ ਵਲ ਦੇਵੇ ਜੇ
ਨਰਮ ਬਾਹਾਂ ਦੀ ਨੰਗੀ ਜੁਆਨੀ-
ਬਣ ਜਾਵਾਂ ਮੈਂ
ਗੀਤ ਗੁੰਜੱਈਆ...
ਝੂਮ ਝੁਮੱਈਆ...
ਨਹੀਂ ਮੈਂ ਗੁਣੀਆਂ ਕੁਝ ਵੀ ਨਹੀਂ।
ਕਦੇ ਕਦੇ ਮੈਂ ਕਵੀ ਗਵੱਈਆ
ਕਦੇ ਕਦੇ ਮੈਂ ਕੁਝ ਵੀ ਨਹੀਂ।

‘ਕਦੀ ਕਦੀ' ਨਾਮ ਦੀ ਇਹ ਕਵਿਤਾ ਮਨ ਦੀ ਜਿਸ ਫ਼ਜ਼ਾ ਦੀ ਦਾਰਸ਼ਨਿਕ ਹੈ ਉਹ ਅਭਿਮਾਨ ਰਹਿਤ ਹੈ ਵਿਸ਼ਵਾਸ ਪੂਰਤ ਹੈ। ਉਸ ਵਿਚ ਅੰਤਰ-ਆਤਮਾ ਦਾ ਸਰੋਦ ਹੈ। ਉਸ ਵਿਚ ਰਾਜਾ ਰਾਮ ਦੇ ਸਹੀ ਤੌਰ ਤੇ ਕਵੀ ਹੋਣ ਦਾ ਇਕਰਾਰ ਹੈ।

ਪੰਜਾਬੀ ਕੀ, ਕਿਸੇ ਵੀ ਬੋਲੀ ਵਿਚ ਐਸੇ ਸਾਹਿਤਕਾਰ ਬਹੁਤ ਘਟ ਹੁੰਦੇ ਹਨ ਕਿ ਜੋ ਪੁਰਾਣੇ ਤੇ ਪ੍ਰਚੱਲਤ ਸਾਹਿਤ ਤੋਂ ਨਵੇਕਲੇ ਹੋ ਕੇ ਸੋਚਦੇ ਤੇ ਮਹਿਸੂਸਦੇ ਹੋਣ ਅਤੇ ਜੋ ਆਪਣੀ ਵਿਕਲੋਤਰੀ ਸ਼ਖਸੀਅਤ ਚੋਂ ਮੌਲਿਕ ਵਿਚਾਰਾਂ ਨੂੰ ਜਨਮਾ ਸਕਦੇ ਹੋਣ। ਬਹੁਤ ਸਾਰੇ ਸਾਹਿਤਕਾਰ ਹਨ ਜੋ ਬਹੁਤ ਕੁਝ ਪੜ੍ਹਦੇ ਹਨ ਤੇ ਲਿਖਣ ਦਾ, ਤੇ ਨਾਮਵਰ ਹੋਣ ਦਾ ਸ਼ੌਕ ਰਖਣ ਕਰ ਕੇ ਉਸ ਮਿਹਨਤ ਅਤੇ ਆਮ ਇਨਸਾਨੀ ਲਿਆਕਤ

(੪)