ਪੰਨਾ:ਚੰਦ-ਕਿਨਾਰੇ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਯੁਗ ਯੁਗ ਦਾ ਇਨਸਾਨ

ਮੈਂ ਯੁਗ ਯੁਗ ਦਾ ਇਨਸਾਨ
ਸਭ ਤੋਂ ਨਿਕੇਰਾ
ਸਭ ਤੋਂ ਵਡੇਰਾ
ਸਭ ਤੋਂ ਭੁਲ ਜਵਾਨ
ਮੈਂ ਯੁਗ ਯੁਗ ਦਾ ਇਨਸਾਨ

ਕਿੰਨਰ-ਨਾਗ-ਗੰਧਰਬ ਨਸ਼ੀਲੇ
ਮਾਨਵ ਜਾਤੀ ਦੇ ਹੁਸਨੀਲੇ——
ਸੁਬ੍ਹਾ ਸ਼ਾਮ ਜੋ ਦੇਣ ਨਜ਼ਾਰੇ
ਦੀਪ ਦੀਪ ਦੇ ਸਿੰਧ-ਕਿਨਾਰੇ
ਸਿੰਧ-ਕਿਨਾਰੇ ਚੰਦ-ਕਿਨਾਰੇ

ਸਾਰਿਆਂ ਦਾ ਇਕ ਪੁੰਜ ਬਣਾਕੇ
ਕਵਿਤਾ-ਕੁਟੀਆ ਕੁੰਜ ਵਸਾਕੇ
ਅੰਦਰ ਜ਼ੁਲਫ਼ੀ ਰਾਤਾਂ ਪਾਕੇ

੧੧੩