ਪੰਨਾ:ਚੰਦ-ਕਿਨਾਰੇ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਹੁ ਤੂੰ ਰਾਹ ਮੇਰਾ ਹੈ ਭਾਰਾ
ਅਹੁ ਤਕ ਟੁਟਿਆ ਅਰਸ਼ੋਂ ਤਾਰਾ!
ਤੇਰੀ ਹੰਝੀ ਵਰਗਾ ਪਿਆਰਾ-
ਲਭ ਕੇ ਉਸ ਦਾ ਦੀਪ ਕਿਨਾਰ-
ਮੈਂ ਕੁਟੀਆ ਕੁੰਜ ਵਸਾਣੀ।
ਨਾ ਰੋ ਮੇਰੀ ਫੂਲਾਂ ਰਾਣੀ।
ਮੌਤਾਂ ਦੇ ਕਾਲੇ ਅੰਧਿਆਰੇ
ਤਰ ਤਰ ਤੇਰੀ ਹੰਝ ਸਹਾਰੇ
ਬਣ ਦੇ ਬਰਸ-ਦਸੌਂਟੇ ਕੱਟਕੇ
ਆਸਾਂ ਅਰਸ਼ੀ-ਚਾਨਣ ਖੱਟਕੇ

ਸਾਂਭਕੇ ਰੱਖ ਇਹ ਗੀਤ ਮੇਰਾ
ਦੇਹ ਮੈਨੂੰ ਹੰਝ ਨਿਸ਼ਾਨੀ।
ਨਾ ਰੋਂ ਮੇਰੀ ਫੂਲਾਂ ਰਾਣੀ।

੧੨੦