ਪੰਨਾ:ਚੰਦ-ਕਿਨਾਰੇ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰਿਆ-ਰਤਿਆ-ਮਦਰਾ ਦਇ ਜੇ
ਰੂਹ ਮੇਰਾ ਬੰਜਰ ਵੀਰਾਨੀ
ਬਣ ਜਾਵਾਂ ਮੈਂ
ਨੂਰ-ਨਚੱਈਆ
ਪਿਆਕ-ਪਲੱਈਆ
ਨਹੀਂ ਮੈਂ ਰਸੀਆ ਕੁਝ ਵੀ ਨਹੀਂ
ਕਦੀ ਕਦੀ ਮੈਂ ਕਵੀ ਗਵੱਈਆ
ਕਦੀ ਕਦੀ ਮੈਂ ਕੁਝ ਵੀ ਨਹੀਂ।
ਜੇ ਇਹ ਸਾਰੇ ਵਿਛੜ ਜਾਵਣ
ਵਾਂਗ ਤਤਾਂ ਦੇ ਨਿਖੜ ਜਾਵਣ
ਰਹਿ ਜਾਵਾਂ ਮੈਂ
ਹੱਡ ਹੰਡਈਆ
ਕਵੀ ਗਵੱਈਆ ਕੁਝ ਵੀ ਨਹੀਂ
ਕਦੀ ਕਦੀ ਮੈਂ ਕਵੀ ਗਵੱਈਆ
ਕਦੀ ਕਦੀ ਮੈਂ ਕੁਝ ਵੀ ਨਹੀਂ

੧੧੮