ਪੰਨਾ:ਚੰਦ-ਕਿਨਾਰੇ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਦੀ ਕਦੀ

ਕਦੀ ਕਦੀ ਮੈਂ ਕਵੀ ਗਵੱਈਆ
ਕਦੀ ਕਦੀ ਮੈਂ ਕੁਝ ਵੀ ਨਹੀਂ।
ਵੱਸ ਪਏ ਦੀ ਖੇਤੀ ਵਾੜੀ
ਬਿਨ ਵੱਸੇ ਦੇ ਕੁਝ ਵੀ ਨਹੀਂ।
ਮੇਰੇ ਗ਼ਮ ਦੀ ਸੂਲਾਂ ਰਾਣੀ
ਮੇਰੀ ਨਾਜ਼ਕ ਫੂਲਾਂ ਰਾਣੀ
ਮੇਰੇ ਗਲ ਵਿਚ ਵਲ ਦੇਵੇ ਜੇ
ਨਰਮ ਬਾਹਾਂ ਦੀ ਨੰਗੀ ਜੁਆਨੀ
ਬਣ ਜਾਵਾਂ ਮੈਂ
ਗੀਤ ਗੁੰਜਈਆ
ਝੂੰਮ-ਝੁਮੱਈਆ-
ਨਹੀਂ ਮੈਂ ਗੁਣੀਆਂ ਕੁਝ ਵੀ ਨਹੀਂ!
ਕਦੀ ਕਦੀ ਮੈਂ ਕਵੀ ਗਵੱਈਆ
ਕਦੀ ਕਦੀ ਮੈਂ ਕੁਝ ਵੀ ਨਹੀਂ।
***
ਰੱਸ-ਰਤੀਆਂ ਰੂਹਾਂ ਦੀ ਢਾਣੀ

੧੧੭