ਪੰਨਾ:ਚੰਦ-ਕਿਨਾਰੇ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹਿਰੀ ਕੁੜੀ ਦਾ ਗੀਤ

ਆਇਆ ਅੱਗੇ ਵਧੂ ਜ਼ਮਾਨਾ
ਮੈਂ ਹੁਣ ਛੱਡ ਦਿੱਤਾ ਇਸ਼ਕ ਕਮਾਣਾ-
ਮੇਰੇ ਹੁਸਨ- ਸੰਜੀਵਨ- ਫੁੱਲ ਤੇ
ਜਲ ਨਾ ਸਕੇ ਕੋਈ ਪਰਵਾਨਾਂ-
ਮੈਂ ਹੁਣ ਛੱਡ ਦਿੱਤਾ ਇਸ਼ਕ ਕਮਾਣਾ
***

ਹੁਣ ਮੈਂ ਭੰਬਟ ਜੂਨ ਪੁਰਾਣੀ,
ਪਰ- ਜੋਤੀ ਤੇ ਜਲ ਬਲ ਜਾਣੀ,
ਤਾਰਕ- ਜੁਗਨੂੰ- ਜੋਤ ਬਨਾਣੀ,
ਦਿਲ- ਦੀਪਕ ਚਮਕਾਣਾ-
ਮੈਂ ਹੁਣ ਛੱਡ ਦਿੱਤਾ ਇਸ਼ਕ ਕਮਾਣਾ-
***

੨੭