ਪੰਨਾ:ਚੰਦ-ਕਿਨਾਰੇ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੱਪਾਂ ਹੁਣ ਮੈਂ ਜਦ ਸਜ ਧਜ ਕੇ
ਜੀਵਣ-ਸ਼ਹਿਰ-ਬਜ਼ਾਰਾਂ ਵਿਚੋਂ-
ਮੇਰੇ ਨਕਸ਼ ਨਿਗਾਰਾਂ ਵਿਚੋਂ -
ਹਿੱਕ ਦੇ ਸੁਹਜ-ਉਭਾਰਾਂ ਵਿਚੋਂ
ਵਿਸ਼ੇ- ਦੁਤੂੰਬੀ ਬਦਲੇ ਗੂੰਜੇ ਸ਼ਕਤੀ- ਸੰਖ ਤਰਾਨਾ
ਮੈਂ ਹੁਣ ਛੱਡ ਦਿੱਤਾ ਇਸ਼ਕ ਕਮਾਣਾ-
ਮੇਰੀਆਂ ਨੈਣਾਂ ਸੁਧਾ-ਸਪਣੀਆਂ,
ਮਾਣਕ ਗਿਟੀਆਂਦਾਰ ਗੁਤਨੀਆਂ,
ਬਿਖ ਦੇ ਅਗਨੀ-ਸਾਜ਼ਾਂ ਵੱਟੇ,
ਛੁਣਕਾਵਣ ਹੁਣ ਚੰਨੀਆਂ ਮੰਨੀਆਂ
ਆਤਮ- ਰੂਹ ਪਲਟ ਮੈਂ ਸ਼ਕਤੀ- ਸ਼ਾਂਤੀ- ਜੁਗ ਪਲਟਾਣਾ
ਮੈਂ ਹੁਣ ਛਡ ਦਿੱਤਾ ਇਸ਼ਕ ਕਮਾਣਾ-

੨੮