ਪੰਨਾ:ਚੰਦ-ਕਿਨਾਰੇ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀਪਕ-ਰਾਗ

ਗਾ ਲੈ ਦੀਪਕ ਰਾਗ ਦੀਵਾਨੇ
ਗਾ ਲੈ ਦੀਪਕ ਰਾਗ-
ਤੇਰੇ ਮਨ-ਮੰਦਰ ਵਿਚ ਜੀਵਣ-ਜੇਤ ਉਠੂਗੀ ਜਾਗ
ਗਾ ਲੈ ਦੀਪਕ ਰਾਗ... ... ... ...

ਪਰਵਾਨੇ ਦਾ ਜੀਵਣ ਜੀ ਲੈ
ਅਗ ਦੇ ਪਿਆਲੇ ਭਰ ਭਰ ਪੀ ਲੈ
ਹੋਰ ਨਸ਼ੇ ਸਭ ਤਿਆਗ, ਦੀਵਾਨੇ-
ਗਾ ਲੈ ਦੀਪਕ ਰਾਗ

ਹਾਲਾ-ਪਿਆਲਾ ਸ਼ੰਕਰ ਦਾ ਹੈ
ਜੁਆਲਾ-ਜਾਮ ਭਿਅੰਕਰ ਦਾ ਹੈ।
ਜਲਨ-ਰਾਤ ਵੀ ਮਿਲਨ-ਰਾਤ ਹੈ-
ਕਾਲ-ਰਾਤ ਵਿਚ ਹੀ ਪ੍ਰਭਾਤ ਹੈ-
ਖੇਲ ਅਗਨ ਸੰਗ ਫਾਗ
ਦੀਵਾਨੇ
ਗਾ ਲੈ ਦੀਪਕ ਰਾਗ

੩੩