ਪੰਨਾ:ਚੰਦ-ਕਿਨਾਰੇ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਮੇਂ ਦਾ ਪੰਛੀ

ਉਡਦਾ ਹੈ ਦਿਨ ਰੈਣ
ਸਮੇਂ ਦਾ ਪੰਛੀ
ਸੋਇਨ ਪੰਖ ਪਸਾਰ
ਸਿਆਮਲ ਫੰਘ ਫਲਾਰ
ਬਾਬੇ ਆਦਮ ਦੇ ਪੋਟਿਆਂ ਤੋਂ ਮਾਰ ਉਡਾਰ
ਅਜੇ ਨਾ ਲੈਂਦਾ ਚੈਨ
ਸਮੇਂ ਦਾ ਪੰਛੀ
ਉਡਦਾ ਹੈ ਦਿਨ ਰੈਣ
***

ਹਿੰਮਤ ਕਰ ਹੇ ਬੰਦੇ
ਸਮਾਂ ਗਰੜ ਭਗਵਾਨ-
ਪੰਛੀ ਉਡਣ ਬਬਾਣ-
ਚੜ੍ਹ ਜਾ ਇਸਦੇ ਕੰਧੇ
ਵਹਿ ਜਾ ਸੁਰਗੀ ਵਹਿਣ
ਸਮੇਂ ਦਾ ਪੰਛੀ
ਉਡਦਾ ਹੈ ਦਿਨ ਰੈਣ

੩੭