ਪੰਨਾ:ਚੰਦ-ਕਿਨਾਰੇ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਅੰਦਰ ਬਾਹਰ

ਮੇਰੇ ਅੰਦਰ ਵੀ
ਬਾਹਰ ਵੀ।
ਨ੍ਹੇਰਾ-ਚਾਨਣ
ਮ੍ਰਿਤੂ-ਜੀਵਣ
ਰਾਮਾ-ਰਾਵਣ
ਬਿਖਸ਼ਾਲਾ
ਅੰਮ੍ਰਿਤ-ਘਰ ਵੀ.....

ਜਲ ਥਲ ਅੰਬਰ
ਸ਼ੀਰ ਸਮੁੰਦਰ
ਘੋਗੇ-ਰਤਨ-ਜਵਾਹਰ ਵੀ.....
ਜੋ ਕੋਈ ਚਾਹਵੇ
ਸੋਈ ਪਾਵੇ
ਲੁਕਵਾਂ ਵੀ
ਤੇ ਜ਼ਾਹਰ ਵੀ
ਮੇਰੇ ਅੰਦਰ ਵੀ
ਬਾਹਰ ਵੀ

੩੬