ਪੰਨਾ:ਚੰਦ-ਕਿਨਾਰੇ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਂਝਾ ਨੂਰ

ਉਹ ਸੁਫਨਾ ਬਣ ਕੇ ਆਇਆ ਨੀ
ਜੀਵਨ ਦੀ ਕਾਲ-ਰਾਤਰੀ ਵਿਚ
ਮੈਂ ਪਈ ਸੀ ਆਪਣੀ ਟੱਪਰੀ ਵਿਚ
ਉਲਸਾਈ ਜਹੀ
ਉਂਘਲਾਈ ਜਹੀ
ਵਲ ਖਾਈ ਜਹੀ
ਜਿਉਂ ਰਾਹੀ ਕੋਈ ਹੂਟਿਆ ਜਿਹਾ——
ਨੀਲੇ ਹਰਨੀਲੇ ਨੈਣਾਂ ਵਿਚ
ਜਿਉਂ ਹੰਝੂ ਕੋਈ ਸੁਕਿਆ ਜਿਹਾ——
ਜਿਉਂ ਸੁਫ਼ਨਾ ਕੋਈ ਟੁਟਿਆ ਜਿਹਾ——
ਮੈਂ ਪਈ ਸੀ ਆਪਣੀ ਟੱਪਰੀ ਵਿਚ
ਉਹ ਸੁਫ਼ਨਾ ਬਣਕੇ ਆਇਆ ਨੀ।
***
ਧਰਤੀ ਅੰਬਰ ਦੇ ਅੱਧ ਵਿਚੋਂ
ਘਟ-ਘੁੰਮਰਾਂ ਦੇ ਜੰਮਘਟ ਵਿਚੋਂ

੭੮