ਪੰਨਾ:ਚੰਦ-ਕਿਨਾਰੇ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਮਿੱਟੀ ਦੀ ਸ੍ਰਿਸ਼ਟੀ ਵਿਚ
ਆਈ ਪ੍ਰਲੈ ਮਹਾਨ——
ਟੁਟ ਗਏ ਸੂਰਜ ਚੰਦ ਕਿਨਾਰੇ
ਨੂਰ-ਮੁਨਾਰੇ, ਹੱਥੀਂ ਉਸਾਰੇ
ਟੁੱਟ ਗਏ ਸਾਰੇ ਗੀਤਾਂ ਦੇ ਤਾਰੇ
ਬੁਝ ਗਏ ਧਰਤ 'ਸਮਾਨ.
ਭੁੱਲ ਗਈ ਹੁਣ ਸਜਰੀ ਰੂਹ ਭਰਨੀ
ਮਿੱਟੀ ਦੀ ਮੋਰੀ ਰਾਧਾਂ ਵਿਚ
ਫੂਕ ਨਿੱਕੀ ਜਿਹੀ ਮਾਰ——
ਮਿੱਟੀ ਦਾ ਸੰਸਾਰ——

ਮਿੱਟੀ ਵਿਚ ਰਲ ਮੇਰੀ ਮਿੱਟੀ,
ਹੋਇਆ ਸ੍ਵਰਨ ਤਿਆਰ.
ਪਰ ਮੇਰਾ ਦਿਲ ਨਾ ਮਨਜ਼ੂਰੇ
ਸੋਨੇ ਦਾ ਸੰਸਾਰ
ਮਿੱਟੀ ਦਾ ਰਸੀਆ ਮੈਂ
ਲੋਚਾਂ ਮਿੱਟੀ ਦਾ ਘਰ ਬਾਰ

੯੪