ਪੰਨਾ:ਚੰਦ-ਕਿਨਾਰੇ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਿੱਟੀ ਦਾ ਸੰਸਾਰ

ਮੇਰਾ ਮਿੱਟੀ ਦਾ ਸੰਸਾਰ.
ਕਾਲ-ਝਖੜ ਦੀ ਕਾਲੀ ਬੋਲੀ,
ਪਲ ਵਿਚ ਗਈ ਉਜਾੜ,
***

ਬੀਤ ਗਏ ਦੀਆਂ ਆਤਮ-ਯਾਦਾਂ
ਤੜਫਣ ਹਿੱਕ ਵਿਚ ਰਹਿ ਰਹਿ——
ਗੀਤਾਂ ਦੇ ਲੱਖ ਤਾਰੇ ਗਾਏ
ਰਾਧਾਂ ਦੀ ਸੁਹਾਗ-ਬਿੰਦੀ ਦੇ
ਚੰਦ-ਕਿਨਾਰੇ ਬਹਿ ਬਹਿ——
ਮਸਤੀ ਦੇ ਤੂਫ਼ਾਨ ਝੂਮਾਏ
ਖ਼ਾਕ-ਨਸ਼ੇ ਵਿਚ ਵਹਿ ਵਹਿ——
ਘੜ ਮਿੱਟੀ ਦੇ ਉਡਣ-ਖਟੋਲੇ
ਹੁੰਦੇ ਰਹੇ ਸਵਾਰ——

੯੩