ਪੰਨਾ:ਚੰਦ-ਕਿਨਾਰੇ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਜ-ਵੰਨੀ.

ਝੁਕੀਆਂ ਪਲਕਾਂ ਸ਼ਰਮਾਂ ਲੱਦੀਆਂ
ਉਠੀਆਂ ਚੰਚਲ ਪੂਤਲੀਆਂ——
ਪਲਕਾਂ ਦੇ ਪਰਦਿਆਂ ਥਾਣੀਂ
ਉਹ ਝਾਕ ਝਾਕ ਕੇ ਝਲਕਦੀਆਂ——

ਸੁਹਣੀ ਮੂੰਹੋਂ ਕੁਝ ਨਾ ਬੋਲੇ
ਪੂਰੇ ਨਕਸ਼ ਨੈਣ ਨਾ ਖੋਲੇ-
ਹਾਵ ਭਾਵ ਅਲਕਾਂ ਪਲਕਾਂ ਦੇ
ਨੇਜ਼ੀਂ ਟੰਗ ਟੰਗ ਡੋਲ੍ਹੇ——

***

੯੨