ਪੰਨਾ:ਚੰਦ ਤਾਰੇ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਾਲਸਾ ਪੰਥ ਨੂੰ


ਐ ਖਾਲਸਾ ਪੰਥ ਕੁਝ ਪਤਾ ਹੈ ਈ,
ਮਹਿਮਾ ਕਰਦਾ ਏ ਕਿਉਂ ਕੁਲ ਜਹਾਨ ਤੇਰੀ?
ਵੈਰੀ ਕਲ੍ਹ ਜਿਹੜੇ ਤੈਨੂੰ ਜਾਣਦੇ ਸਨ,
ਅੱਜ ਉਹ ਮੰਨਦੇ ਨੇ ਉੱਚੀ ਸ਼ਾਨ ਤੇਰੀ।
ਗਿਣਤੀ ਕਲ੍ਹ ਸਾਰੀ ਹੈਸੀ ਪੋਟਿਆਂ ਤੇ,
ਪੁਜੀ ਲੱਖਾਂ ਤਕ ਅੱਜ ਸੰਤਾਨ ਤੇਰੀ।
ਦੱਸ ਪ੍ਰੇਮ ਦੀ ਵੱਟ ਕੇ ਡੋਰ ਕਿਸ ਨੇ,
ਗੁੱਡੀ ਚਾਹੜੀ ਏ ਵਿਚ ਅਸਮਾਨ ਤੇਰੀ।
ਤੈਨੂੰ ਕਿਹੜੀ ਕੁਠਾਲੀ ਵਿਚ ਢਾਲਿਆ ਏ,
ਸਵਾ ਲੱਖ ਵਰਗੀ ਇਕ ਇਕ ਜਾਨ ਤੇਰੀ।
ਤੈਨੂੰ ਕਿਹੜੇ ਸਿਆਣੇ ਦੀ ਥਾਪਣਾ ਏ,
ਆਪੇ ਹੁੰਦੀ ਏ ਮੁਸ਼ਕਲ ਆਸਾਨ ਤੇਰੀ।
ਸੁੰਦਰ ਕੇਸ ਸੋਂਹਦੇ ਸੋਹਣੇ ਸੀਸ ਉਤੇ,
ਫਬ ਚਿਹਰੇ ਦੀ ਪਏ ਵਧਾਣ ਤੇਰੀ।
ਕੰਘਾ ਕਰੇ ਕੰਘਾ, ਤੇਰੇ ਵੈਰੀਆਂ ਦਾ,
ਧਾਂਕ ਮੰਨਦੇ ਮੁਗਲ ਪਠਾਣ ਤੇਰੀ।
ਕੜਾ ਹੱਥ ਵਾਲਾ, ਕੜੇ ਹੱਥ ਦੱਸੇ,
ਫਤਹ ਹੁੰਦੀ ਏ ਹਰ ਮੈਦਾਨ ਤੇਰੀ।

-੩੨-