ਪੰਨਾ:ਚੰਦ ਤਾਰੇ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸੇਹਰਾ

'ਕਾਹਨ ਚੰਦ' ਜੀ ਦੇ ਸਿਰ ਤੇ ਜੋ ਸ਼ਗਨਾ ਦਾ ਬੱਝਾ ਸੇਹਰਾ ਏ,
ਸੇਹਰਾ ਨਹੀਂ ਇਕ ਹਲੂਣਾ ਏ,
ਜਿਸ ਭਾਗ ਜਗਾਇਆ ਤੇਰਾ ਏ।
ਇਹ ਸਾਗਰ ਦਿਲੀ ਉਮੰਗਾਂ ਦਾ,
ਸੰਸਾਰ ਜੀਹਦੇ ਵਿਚ ਵਸਦਾ ਏ।
ਇਸ ਚੰਦ ਸਦਕੇ ਪਰਵਾਰ ਪਿਆ,
ਪੈਰਾਂ ਦੀਆਂ ਤਲੀਆਂ ਝਸਦਾ ਏ।
ਇਹ ਆਸ਼ਕ ਸੱਚਾ ਆਸ਼ਕ ਹੈ,
ਜੋ ਸਿਰ ਤੇ ਬਾਜ਼ੀ ਖੇਲ ਰਿਹਾ
ਇਹ ਦਰਦੀ ਸਾਂਝੀ ਦਰਦੀ ਹੈ,
ਜੋ ਦੋਂਹ ਸਿਰਾਂ ਨੂੰ ਮੇਲ ਰਿਹਾ।
'ਵੈਸ਼ਨੋ ਦਾਸ' ਦੀਆਂ ਸੱਧਰਾਂ ਦਾ,
ਦਰਿਆ ਹੈ ਠਾਠਾਂ ਮਾਰ ਰਿਹਾ।
ਇਹ ਬੁਲਾ ਠੰਢੀ ਵਾ ਦਾ ਹੈ,
ਜੋ ਤਪੇ ਕਲੇਜੇ ਠਾਰ ਰਿਹਾ।
ਇਹ ਰੱਬ ਸਚੇ ਦੀ ਬਖਸ਼ਸ਼ ਦਾ,
ਇਕ ਮੈ ਭਰਿਆ ਪੈਮਾਨਾ ਏ।
ਮੂੰਹ ਉਸ ਦਾ ਮੱਥਾ ਚੁੰਮਦਾ ਏ,
ਭਰ ਮਨ ਹੁੰਦਾ ਮਸਤਾਨਾ ਏ।

-੭੧-