ਪੰਨਾ:ਚੰਦ ਤਾਰੇ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਇਸ ਦੁਖ ਦਾ ਜੇ ਦਸ ਦਏਂ ਨਾਂ ਸਜਨੀ

ਇਸ ਦੁਖ ਦਾ ਜੇ ਦਸ ਦਏਂ ਨਾਂ ਸਜਨੀ,
ਮੈਂ ਸਮਝਾਂ ਤੈਨੂੰ ਤਾਂ ਸਜਨੀ,
ਦਿਲ ਜਿਗਰ ’ਚ ਚੀਸਾਂ ਪੈਂਦੀਆਂ ਨੇ,
ਹਰਦਮ ਉਦਾਸੀਆਂ ਰਹਿੰਦੀਆਂ ਨੇ।
ਜੀ ਲਗਦਾ ਕਿਸੇ ਨਾ ਥਾਂ ਸਜਨੀ,
ਇਸ ਦੁਖ ਦਾ ਜੇ........

ਚਿਹਰੇ ਤੇ ਜ਼ਰਦੀਆਂ ਛਾਈਆਂ ਨੇ,
ਸਦਾ ਉਠਦੀਆਂ ਰਹਿਣ ਹਵਾਈਆਂ ਨੇ।
ਕੰਨਾ ਵਿਚ ਨਿਤ ਸ਼ਾਂ ਸ਼ਾਂ ਸਜਨੀ,
ਇਸ ਦੁਖ ਦਾ ਜੇ........

ਇਹ ਜੀਣਾ ਵੀ ਕੋਈ ਜੀਣਾ ਏ,
ਤਹਿ ਹੋਵੇ ਤੇ ਹੰਝੂ ਪੀਣਾ ਏ।
ਭੁਖ ਹੋਵੇ ਤੇ ਗਮ ਖਾ ਸਜਨੀ,
ਇਸ ਦੁਖ ਦਾ ਜੇ........

ਕੀ ਖਬਰੇ ਹੁੰਦਾ ਜਾਂਦਾ ਏ,
ਵਿਚੋ ਵਿਚ ਕੋਈ ਖਾਂਦਾ ਜਾਂਦਾ ਏ।
ਮੈਂ 'ਹਿੰਦੀ' ਰੁੜ੍ਹਦੀ ਜਾਂ ਸਜਨੀ,
ਇਸ ਦੁਖ ਦਾ ਜੇ........

-੭੫-