ਪੰਨਾ:ਚੰਦ ਤਾਰੇ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇਖਣ ਤੇ ਗਿੱਧਾ ਪੌਂਦੇ, ਫੁਲਾਂ ਤਾਈਂ ਹਸੌਂਦੇ।
ਜਦ ਨਿਕੇ ਨਿਕੇ ਸੋਹਣੇ, ਸੋਹਣੇ ਤੇ ਮਨ ਨੂੰ ਮੋਹਣੇ।
ਜਦ ਪੌਣ ਮਿਠੀ ਮਿਠੀ, ਇਕ ਵਾਸ਼ਨਾ ਖਿੰਡਾਏ।
ਮੇਰੀ ਕੁਟੀ ਦੇ ਅੰਦਰ, ਜਦ ਮਹਿਕ ਵਧਦੀ ਜਾਏ।
ਮੇਰੇ ਕੇਸ ਕਾਲੇ ਕਾਲੇ, ਵਖਤਾ ਦੇ ਨਾਲ ਪਾਲੇ।
ਤਾਂਘਾਂ ਨੇ ਲੰਮੇ ਕੀਤੇ, ਵਿਚੋ ਵਿਚੀ ਨੇ ਪੀਤੇ।
ਜਦ ਵਾ ਦੇਵੇ ਹੁਲਾਰੇ, ਗਲ ਉਡ ਕੇ ਪੈਣ ਸਾਰੇ।
ਦਰਬਾਰ ਚਾਨਣੇ ਦੀ, ਜਦ ਰੁਤ ਮਾਨਣੇ ਦੀ।
ਪੰਛੀ ਗੁਟਕਦੇ ਹਸਦੇ, ਅਰਸ਼ੀ ਪ੍ਰੀਤਮ ਦੇ ਜਸ ਦੇ।
ਮਿਠੇ ਜਹੇ ਗੀਤ ਛੋਂਹਦੇ, ਛੋਂਹਦੇ ਹੀ ਦਿਲ ਨੂੰ ਮੋਂਹਦੇ।
ਦਿਨ ਦੇ ਤਖ਼ਤ ਦਾ ਵਾਲੀ, ਜਦ ਕਟ ਕੇ ਰਾਤ ਕਾਲੀ।
ਚੜ੍ਹਦੇ ਬੰਨ ਤੋਂ ਚੜ੍ਹ ਕੇ, ਸੋਨੇ ਦਾ ਥਾਲ ਫੜ ਕੇ।
ਪ੍ਰਭਾਤ ਰਾਣੀ ਅਗੇ, ਢੋਆ ਜਾਂ ਢੋਣ ਲਗ,
ਇਕ ਦਿਲ ਤੇ ਤੀਰ ਚਲੇ, ਨੈਣਾਂ ਤੋਂ ਨੀਰ ਚਲੇ।
ਮੈਂ ਤੜਫ਼ਨੀ ਹਾਂ ਪ੍ਰੀਤਮ,ਕਰਨੀ ਹਾਂ ਯਾਦ ਤੈਨੂੰ।
ਸੂਰਜ ਕ੍ਰੋਧ ਖਾਂਂ ਕੇ, ਕਿਰਨਾਂ ਦਾ ਮੀਂਹ ਵਸਾ ਕੇ।
ਹਨੇਰੇ ਤੇ ਬੋਲ ਧਾਵੇ, ਬੱਗਾ ਫਟਕ ਬਣਾਵੇ।
ਸੋਨੇ ਦੇ ਤੀਰ ਛਡੇ, ਦੇਸੋਂ ਜਾਂ ਬਾਹਰ ਕਢੇ।
ਸਿਰ ਤੇ ਘੜਾ ਟਿਕਾਵਾਂ, ਉਠਾਂ ਝਨਾ ਤੇ ਜਾਵਾਂ।
ਮਾਹੀਆ ਏਹ ਨੈਣ ਮੇਰੇ, ਤੈਨੂੰ ਲੱਭਣ ਚੁਫੇਰੇ।
ਪਥਰਾਂ ਦੇ ਨਾਲ ਗਲਾਂ, ਖਹਿ ਖਹਿ ਕੇ ਕਰਨ ਛੱਲਾਂ।
ਪਿਆ ਜਲ ਤਰੰਗ ਵਜੇ, ਡਾਢਾ ਅਨੰਦ ਬਝੇ।
ਵਿਹਨੰਆਂ ਆਸੇ ਪਾਸੇ, ਤੇਰਾ ਹੀ ਬੋਲ ਭਾਸੇ।
ਕੁਦਰਤ ਨੇ ਕੰਢਿਆਂ ਤੇ, ਪਰੀਆਂ ਸ਼ਿੰਗਾਰੀਆਂ ਨੇ।
ਬਰਦੀ ਹਰੀ ਸਿਰਾਂ ਤੇ ਫੁਲਾਂ ਦੀਆਂ ਖਾਰੀਆਂ ਨੇ।
ਮਹਿਕਾਂ ਦੇ ਖੁਲ੍ਹੇ ਡਬੇ, ਰੂਪਾਂ ਭਰੇ ਪਟਾਰੇ।

-੭੮-