ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੧ )

ਬੰਤਾ ਸਿੰਘ ਹੈਰਾਨ ਹੋ ਗਿਆ, ਦਿਨ ਦੇ ਮੁਲ ਦਾ ਉਸ ਨੂੰ ਮਤਲਬ ਸਮਝ ਨਾ ਪਿਆ। ਉਸਨੇ ਪੁਛਿਆ-"ਦਿਨ ਦਾ ਕੀ ਅਰਥ? ਕਿਤਨੇ ਘੁਮਾਂ ਹੋਣਗੇ?"

ਸਰਦਾਰ ਨੇ ਜਵਾਬ ਦਿਤਾ "ਘੁਮਾਂ ਦਾ ਸਾਨੂੰ ਪਤਾ ਨਹੀਂ ਤੇ ਜ਼ਮੀਨ ਕਛਨੀ ਸਾਰੇ ਟਬਰ ਵਿਚ ਕਿਸੇ ਨੂੰ ਨਹੀਂ ਆਉਂਦੀ। ਸਾਡਾ ਹਿਸਾਬ ਦਿਨਾਂ ਦਾ ਹੁੰਦਾ ਹੈ, ਪੈਦਲ ਚਲਕੋ ਇਕ ਦਿਨ ਵਿਚ ਜਿਤਨੀ ਜ਼ਮੀਨ ਵੱਲੀ ਜਾ ਸਕੇ ਤੇ ਉਸ ਦਾ ਮੁਲ ਅਸੀਂ ਇਕ ਹਜ਼ਾਰ ਦਮੜਾ ਕਰਦੇ ਹਾਂ।"

ਬੰਤਾ ਸਿੰਘ-"ਪਰ ਇਕ ਦਿਨ ਵਿਚ ਤਾਂ ਬਹੁਤ ਸਾਰੀ ਜ਼ਮੀਨ ਵੱਲੀ ਜਾ ਸਕਦੀ ਹੈ।"

ਸਰਦਾਰ ਹਸਿਆ: "ਜੇ ਬਹੁਤ ਸਾਰੀ ਹੋਈ ਤਾਂ ਤੂੰ ਬਹੁਤੀ ਲੈ ਲਵੀਂ, ਪਰ ਸ਼ਰਤ ਇਹ ਹੈ ਕਿ ਜਿਥੋਂ ਟੁਰੇਂ ਉਥੇ ਵਾਪਸ ਜ਼ਰੂਰ ਪੁਜ ਜਾਵੇਂ, ਜੇ ਨਾਂ ਪੁਜਿਆ ਤਾਂ ਰੁਪਏ ਜ਼ਬਤ ਸਮਝੋ।"

ਬੰਤਾ ਸਿੰਘ:- "ਮੈਂ ਜੇਹੜੇ ਰਸਤੇ ਜਾਵਾਂ ਉਸਦਾ ਨਿਸ਼ਾਨ ਕਿਵੇਂ ਲਾਵਾਂਗਾ?"

ਸਰਦਾਰ:- "ਜਿਥੇ ਤੂੰ ਆਖੇ, ਅਸੀਂ ਓਥੇ ਚਲੇ ਜਾਂਵਾਂਗੇ, ਉਸ ਥਾਂ ਤੋਂ ਚਲਕੇ ਤੂੰ ਕਹੀ ਨਾਲ ਨਿਸ਼ਾਨੇ ਕਰਦਾ ਜਾਵੀਂ ਜਿਥੋਂ ਮੋੜ ਆਵੇ, ਬੁਰਜੀ ਲਾ ਦੇਵੀਂ, ਅਸੀਂ ਦੂਜੇ ਦਿਨ ਹਲ ਲੈਕੇ ਬੁਰਜੀਆਂ ਦੀਆਂ ਲਕੀਰਾਂ ਕਢ ਦਿਆਂਗੇ ਜਿਤਨਾਂ ਵਡਾ ਘੇਰਾ ਪਾ ਸਕੇਂ, ਤੇਰੀ