(੧੦੪ )
ਕਿ ਮੇਰੇ ਹੀ ਦੇਸ਼ ਵਿਚ ਸਚੇ ਰੱਬ ਦੀ ਪੂਜਾ ਹੁੰਦੀ ਹੈ ਹੋਰ ਕਿਤੇ ਨਹੀਂ।"
ਇਹ ਸਾਰੇ ਝਗੜ ਰਹੇ ਸਨ, ਪਰ ਇਕ ਚੀਨੀ ਕਨਫ੍ਯੂਸ਼ਸ਼ ਦਾ ਨਾਮ ਲੇਵਾ ਹੋਟਲ ਦੇ ਇਕ ਖੂੰਜੇ ਵਿਚ ਬੈਠਾ ਚੁਪ ਕੀਤੇ ਚਾਹ ਪੀ ਰਿਹਾ ਸੀ। ਉਹ ਚਾਹ ਭੀ ਪੀਂਦਾ ਰਿਹਾ ਅਤੇ ਇਸ ਰਾਮ ਰੌਲੇ ਨੂੰ ਭੀ ਸੁਣਦਾ ਰਿਹਾ। ਜਦ ਤੁਰਕ ਦੀ ਨਿਗਾਹ ਓਧਰ ਗਈ ਤਾਂ ਉਸ ਨੂੰ ਬੁਲਾਕੇ ਤੁਰਕ ਨੇ ਆਖਿਆ ਚੀਨੀ ਜੀ! ਤੁਸੀ ਮੈਨੂੰ ਜ਼ਰੂਰ ਸੱਚਾ ਮੰਨਦੇ ਹੋਵੋਗੇ, ਹਾਲਾਂ ਤਕ ਤੁਸੀਂ ਚੁੱਪ ਰਹੇ ਹੋ, ਪਰ ਮੈਨੂੰ ਪਤਾ ਹੈ ਜੇ ਤੁਸੀਂ ਬੋਲੇ ਤਾਂ ਮੇਰੀ ਪਰੋੜ੍ਹਤਾ ਕਰੋਗੇ, ਤੁਸਾਡੇ ਦੇਸ਼ ਦੇ ਜੇਹੜੇ ਸੌਦਾਗਰ ਇੱਥੇ ਮੇਰੇ ਪਾਸ ਆਉਦੇ ਹਨ, ਸਾਰੇ ਦਸਦੇ ਹਨ ਕਿ ਚੀਨ ਵਿਚ ਕਈ ਮਤ ਆਏ, ਪਰ ਇਸਲਾਮ ਵਰਗਾ ਕਾਮਯਾਬ ਕੋਈ ਨਹੀਂ ਹੋਇਆ। ਆਓ ਤੁਸੀਂ ਮੇਰੀ ਪ੍ਰੋੜ੍ਹਤਾ ਕਰੋ। ਤੁਸੀਂ ਇਹਨਾਂ ਨੂੰ ਦਸੋ ਕਿ ਰਬ ਦਾ ਸੱਚਾ ਰਸੂਲ ਕੇਵਲ ਮੁਹੰਮਦ ਹੈ।"
ਇਹ ਸੁਣਕੇ ਸਾਰੇ ਬੋਲ ਉਠੇ "ਠੀਕ, ਚੀਨੀ ਨੂੰ ਪੁਛੋ ਕੇਹੜਾ ਸੱਚਾ ਹੈ।"
ਕਾਨਫ੍ਯੂਸ਼ਸ਼ ਦੇ ਸਿਖ ਇਸ ਚੀਨੀ ਨੇ ਅੱਖਾਂ ਬੰਦ ਕਰਕੇ ਕੁਝ ਚਿਰ ਸੋਚਿਆ, ਫੇਰ ਆਪਣੇ ਕੁੜਤੇ ਵਿਚੋਂ ਹੱਥ ਕਢਕੇ ਉਸ ਨੇ ਸਾਰੀ ਮੰਡਲੀ ਨੂੰ ਹੱਥ ਜੋੜ ਕੇ ਕਿਹਾ:-
"ਮਿੱਤਰੋ! ਮੈਨੂੰ ਤਾਂ ਇਹ ਜਾਪਦਾ ਹੈ ਕਿ