(੧੦੩ )
ਅਮਲ ਕਰਨ ਅਰ ਯਸੂਹ ਮਸੀਹ ਦੇ ਪਿਛੇ ਲਗਣ।"
ਇਕ ਤੁਰਕ ਜੋ ਉਸੇ ਸਰਾਂ ਵਿਚ ਮੁਨਸ਼ੀ ਦਾ ਕੰਮ ਕਰਦਾ ਸੀ ਅਤੇ ਇਕ ਪਾਸੇ ਬੈਠਾ ਹੁੱਕਾ ਪੀਂਦਾ ਸੀ, ਇਹ ਸੁਣਕੇ ਬੋਲਿਆ:-
"ਤੁਸਾਡੇ ਕੈਥੋਲਿਕ ਅਰ ਪ੍ਰੋਟਸਟੈਂਟ ਮਤ ਦੋਵੇਂ ਫ਼ਜ਼ੂਲ ਹਨ। ਇਨ੍ਹਾਂ ਦੋਹਾਂ ਦੇ ਉਪਰ ਰੱਬ ਨੇ ਅੱਜ ਤੋਂ ਬਾਰਾਂ ਸੌ ਸਾਲ ਪਹਿਲੇ ਨਵਾਂ ਮਜ਼ਹਬ ਭੇਜਿਆ। ਤੁਸੀਂ ਵੇਖਦੇ ਨਹੀਂ, ਦੀਨ ਮੁਹੰਮਦੀ ਬੜੇ ਜ਼ੋਰ ਸ਼ੋਰ ਨਾਲ ਏਸ਼ੀਆ, ਅਫਰੀਕਾ ਅਰ ਯੂਰਪ ਵਿਚ ਫੈਲਿਆ। ਹੁਣ ਭੀ ਇਹ ਯੂਰਪ ਵਿਚ ਵੱਧ ਰਿਹਾ ਹੈ। ਤੁਸੀਂ ਆਪ ਮੰਨਿਆ ਹੈ ਕਿ ਯਹੂਦੀ ਰਬ ਦੇ ਫ਼ਿਟਕਾਰੇ ਹੋਏ ਹਨ, ਪਰ ਸੱਚ ਤਾਂ ਇਹ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਵੇਲੇ ਤੋਂ ਤੁਸੀਂ ਭੀ ਫਿਟਕਾਰੇ ਗਏ ਹੋ! ਰੱਬ ਦਾ ਅਖੀਰੀ ਰਸੂਲ ਮੁਹੰਮਦ ਹੈ ਤੇ ਮੁਹੰਮਦ ਦੇ ਨਾਮ ਲੈਣ ਵਾਲਿਆਂ ਵਿਚੋਂ ਸੱਚੇ ਸੁੱਨੀ ਹਨ। ਸ਼ੀਏ ਭੀ ਐਵੇਂ ਝੂਠੇ ਹਨ।"
ਇਸ ਹਮਲੇ ਦਾ ਜਵਾਬ ਸਾਡੇ ਮੌਲਵੀ ਸਾਹਿਬ ਦੇਣਾ ਚਾਹੁੰਦੇ ਸਨ, ਪਰ ਹੁਣ ਰੌਲਾ ਬਹੁਤ ਵਧ ਗਿਆ ਸੀ। ਉੱਥੇ ਅੱਗ ਪੂਜ, ਬੁੱਤ ਪੂਜ, ਪਿਤਰ ਪੂਜ,ਚੀਨੀ, ਪਾਰਸੀ, ਐਬੀਸੀਨੀਆਂ ਦੇ ਈਸਾਈ ਕਈ ਮਤਿ ਮਤਾਂਤਰਾਂ ਦੇ ਲੋਕ ਕੱਠੇ ਹੋਏ ੨ ਸਨ। ਸਾਰੇ ਦਸਦੇ ਸਨ ਕਿ "ਰੱਬ ਇਹ ਚੀਜ਼ ਹੈ ਅਰ ਉਸਦੀ ਇਸ ਤਰਾਂ ਪੂਜਾ ਕਰਨੀ ਚਾਹੀਦੀ ਹੈ । ਹਰ ਇਕ ਬੜੇ ਜ਼ੋਰ ਨਾਲ ਕਹਿੰਦਾ ਸੀ