ਪੰਨਾ:ਚੰਬੇ ਦੀਆਂ ਕਲੀਆਂ.pdf/119

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੦੮ )

ਹੈਰਾਨ ਹਾਂ, ਤੁਸੀਂ ਤਾਂ ਸਿਆਣੇ ਹੁੰਦੇ ਹੋਏ ਵੀ ਅਜਿਹੀਆਂ ਗਲਾਂ ਪਏ ਕਰਦੇ ਹੋ। ਸੂਰਜ ਜੇਕਰ ਅਗਨੀ ਦਾ ਗੋਲਾ ਹੈ ਤਾਂ ਸਮੁੰਦਰ ਵਿਚ ਬੁਝ ਕਿਉਂ ਨਹੀਂ ਜਾਂਦਾ। ਅਸਲ ਗੱਲ ਇਹ ਹੈ ਕਿ ਸੂਰਜ ਇਕ ਦੇਵਤਾ ਹੈ ਤੇ ਸੁਮੇਰ ਪਰਬੱਤ ਦੇ ਚਫੇਰੇ ਰਥ ਦੀ ਸਵਾਰੀ ਕਰਦਾ ਹੈ। ਕਦੀ ੨ ਉਸ ਨੂੰ ਰਾਹੂ ਅਰ ਕੇਤੂ ਫੜ ਲੈਂਦੇ ਹਨ ਤਾਂ ਅੰਨ੍ਹੇਰਾ ਹੋ ਜਾਂਦਾ ਹੈ, ਫੇਰ ਸਾਡੇ ਬ੍ਰਾਹਮਨ ਦੇਵਤਾ ਉਸ ਦੀ ਆਜ਼ਾਦੀ ਲਈ ਪ੍ਰਾਰਥਨਾਂ ਅਰ ਪੁੰਨ ਦਾਨ ਕਰਦੇ ਹਨ ਤਾਂ ਉਸ ਨੂੰ ਰਾਹੂ ਕੇਤੂ ਛਡ ਜਾਂਦੇ ਹਨ। ਤੁਸੀਂ ਸਾਰੇ ਅਨਜਾਣ ਪੁਰਸ਼ ਹੋ, ਆਪਣੇ ਟਾਪੂ ਤੋਂ ਦੂਰ ਕਦੇ ਗਏ ਨਹੀਂ ਤੇ ਪਏ ਸੋਚਦੇ ਹੋ ਕਿ ਸੂਰਜ ਕੇਵਲ ਤੁਹਾਡੇ ਹੀ ਟਾਪੂ ਵਿਚ ਹੁੰਦਾ ਹੈ।"

ਇਕ ਮਿਸਰੀ ਜਹਾਜ਼ ਦਾ ਕਪਤਾਨ ਬੈਠਾ ਸੀ; ਹੁਣ ਉਸ ਦੀ ਵਾਰੀ ਆਈ ਉਸ ਨੇ ਆਖਿਆ:-"ਹਿੰਦੁਸਤਾਨੀ ਭੀ ਗਲਤ ਕਹਿੰਦਾ ਹੈ, ਸੂਰਜ ਦੇਵਤਾ ਨਹੀਂ ਅਤੇ ਨਿਰਾ ਹਿੰਦੁਸਤਾਨ ਦੇ ਸੁਮੇਰੂ ਪਰਬਤ ਦੇ ਚੁਫੇਰੇ ਨਹੀਂ ਭੌਂਦਾ ਰਹਿੰਦਾ। ਮੈਂ ਕਈ ਸਮੁੰਦਰਾਂ ਦਾ ਸਫ਼ਰ ਕੀਤਾ ਹੈ, ਮਡਗਾਸਕਰ ਅਰ ਜਾਪਾਨ ਟਾਪੂਆਂ ਤਕ ਹੋ ਆਇਆ ਹਾਂ, ਸੂਰਜ ਕੇਵਲ ਹਿੰਦੁਸਤਾਨ ਤੇ ਹੀ ਨਹੀਂ ਚਮਕਦਾ, ਉਹ ਸਾਰੇ ਸੰਸਾਰ ਨੂੰ ਚਾਨਣ ਦੇਂਦਾ ਹੈ, ਉਹ ਕੇਵਲ ਇਕੋ ਪਹਾੜ ਦੇ ਗਿਰਦ ਨਹੀਂ ਘੁੰਮਦਾ, ਬਲਕਿ ਜਾਪਾਨ ਤੋਂ ਦੂਰ ਪੂਰਬ ਵਿਚੋਂ