ਪੰਨਾ:ਚੰਬੇ ਦੀਆਂ ਕਲੀਆਂ.pdf/128

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੧੭ )

ਕਢੀਆਂ, ਫਿਰ ਇਕ ਦੂਜੇ ਦੀਆਂ ਪੱਗਾਂ ਲਾਹਕੇ ਜੂਤ ਪਤਾਣ ਹੋਏ। ਘਰ ਵਾਲਾ ਜੱਟ ਵੀ ਵਿਚੇ ਰਲਿਆ ਅਰ ਉਸ ਨੂੰ ਵੀ ਚੋਖੀਆਂ ਠੁਕੀਆਂ।

ਸ਼ੈਤਾਨ ਇਹ ਵੇਖਕੇ ਬਹੁਤ ਖੁਸ਼ ਹੋਇਆ ਤੇ ਆਖੇ -"ਇਹ ਤਾਂ ਹੱਦ ਹੋ ਗਈ।"

ਭੂਤਨੇ ਨੇ ਆਖਿਆ-"ਹਜ਼ੂਰ ਅਜੇ ਠਹਿਰੋ, ਸਭ ਤੋਂ ਵਧੀਆ ਤਮਾਸ਼ਾ ਤਾਂ ਹੁਣ ਆਵੇਗਾ, ਇਹਨਾਂ ਨੂੰ ਇਕ ਇਕ ਗਲਾਸ ਹੋਰ ਪੀਣ ਦਿਓ, ਹੁਣ ਬਘਿਆੜਾਂ ਵਾਂਗ ਲੜਦੇ ਹਨ ਫੇਰ ਸੂਰਾਂ ਵਾਂਗ ਹੋ ਜਾਣਗੇ।"

ਜੱਟਾਂ ਨੇ ਲੜਨ ਤੋਂ ਵੇਹਲਿਆਂ ਹੋਕੇ ਇਕ ਇਕ ਗਲਾਸ ਹੋਰ ਡਟਾਇਆ ਤੇ ਪੂਰੇ ਪਸ਼ੂ ਬਣ ਗਏ।

ਕੋਈ ਕਿਸੇ ਦੀ ਨ ਸਣੇ, ਇਕ ਦੂਜੇ ਨੂੰ ਗਾਲ੍ਹਾਂ ਦੇਂਦੇ, ਦਿਲ ਦੀਆਂ ਹਵਾੜਾਂ ਕਢਦੇ, ਆਪੋ ਆਪਣੇ ਘਰਾਂ ਨੂੰ ਟੁਰ ਪਏ। ਦੋ ਦੋ ਤਿੰਨ ਤਿੰਨ ਦੀਆਂ ਜੋਟੀਆਂ ਬਣ ਗਈਆਂ, ਘਰ ਵਾਲਾ ਜੱਟ ਆਪਣੇ ਪ੍ਰਾਹੁਣਿਆਂ ਨੂੰ ਟੋਰਨ ਲਈ ਦਰਵਾਜ਼ੇ ਤਕ ਆਇਆ, ਪਰ ਇਕ ਥਾਂ ਉਸ ਦਾ ਪੈਰ ਤਿਲਕਿਆ ਤੇ ਮੂੰਹ ਦੇ ਭਾਰ ਡਿਗਿਆ ਚਿੱਕੜ ਵਿਚ ਲਿਬੜਿਆ ਹੋਇਆ ਅਤੇ ਸੂਰ ਵਾਂਗ ਲੇਟਿਆ ਹੋਇਆ ਚੀਕਦਾ ਰਿਹਾ।

ਸ਼ੈਤਾਨ ਇਸ ਤੇ ਬਹੁਤ ਖੁਸ਼ ਹੋਇਆ ਤੇ ਭੂਤਨੇ ਨੂੰ ਆਖਣ ਲਗਾ-"ਇਹ ਤੂੰ ਬੜੀ ਸੋਹਣੀ ਚੀਜ਼ ਤਿਆਰ ਕੀਤੀ ਹੈ, ਪਰ ਮੈਨੂੰ ਦਸ ਤਾਂ ਸਹੀ ਇਹ ਕਿਵੇਂ ਬਣਾਈਦੀ ਹੈ? ਤੂੰ ਉਸ ਵਿਚ ਲੂੰਬੜ, ਬਘਿਆੜ