ਇਹ ਸਫ਼ਾ ਪ੍ਰਮਾਣਿਤ ਹੈ
( ੧੨੩ )
ਸਮਝ ਆਵੇ। ਮਨ ਹੌਲਾ ਤੇ ਰਸ ਭਰਿਆ ਜਾਪੇ। ਇਕ ਰਾਤ ਪਾਠ ਕਰਦਾ ਕਰਦਾ ਸੰਤੂ ਇਹਨਾਂ ਤੁਕਾਂ ਤੇ ਅਟਕ ਗਿਆ ਤੇ ਹੌਲੀ ਹੌਲੀ ਪੜ੍ਹਨ ਲਗਾ-
"ਸਗਲ ਸ੍ਰਿਸਟਿ ਕੋ ਰਾਜਾ ਦੁਖੀਆ॥
ਹਰਿ ਕਾ ਨਾਮੁ ਜਪਤ ਹੋਇ ਸੁਖੀਆ॥
ਲਾਖ ਕਰੋਰੀ ਬੰਧੁ ਨ ਪਰੈ॥
ਹਰਿ ਕਾ ਨਾਮੁ ਜਪਤ ਨਿਸਤਰੈ॥
ਅਨਿਕ ਮਾਇਆ ਰੰਗ ਤਿਖ ਨ ਬੁਝਾਵੈ॥
ਹਰਿ ਕਾ ਨਾਮੁ ਜਪਤ ਅਘਾਵੈ॥
ਜਿਹ ਮਾਰਗ ਇਹ ਜਾਤ ਇਕੇਲਾ॥
ਤਹ ਹਰਿ ਕਾ ਨਾਮੁ ਸੰਗਿ ਹੋਤ ਸੁਹੇਲਾ॥
ਐਸਾ ਨਾਮੁ ਮਨੁ ਸਦਾ ਧਿਆਈਐ॥
ਨਾਨਕ ਗੁਰਮੁਖਿ ਪਰਮ ਗਤਿ ਪਾਈਐ॥"
ਇਸੇ ਸ਼ਬਦ ਨੂੰ ਮੁੜ ੨ ਪੜ੍ਹਕੇ, ਉਸ ਦੇ ਮਨ ਨੂੰ ਧੀਰਜ ਆਵੇ। ਦੁਖ ਕੀ ਚੀਜ਼ ਹੈ? ਬੰਧਨ ਕਾਹਦੇ ਹਨ? ਤ੍ਰਿਸ਼ਨਾਂ ਕਿਸ ਗਲ ਦੀ ਹੈ ਅਤੇ ਇਨ੍ਹਾਂ ਦੁਖਾਂ ਅਰ ਵੇਦਨਾਂ ਦਾ ਇਲਾਜ ਕੀ ਹੈ? ਇਸ ਦਾ ਉਸ ਨੂੰ 'ਨਾਮ' ਇਕੋ ਜਵਾਬ ਮਿਲਿਆ। ਫੇਰ 'ਨਾਮ' ਨੂੰ ਸੋਚਦਾ ੨ ਉਹ ਅਗਾਂਹ ਪਾਠ ਕਰਨ ਲਗਾ ਅਤੇ ਇਥੇ ਪਹੁੰਚਿਆ:-
ਨਾਨਾ ਰੂਪ ਨਾਨਾ ਜਾਕੇ ਰੰਗ॥
ਨਾਨਾ, ਭੇਖ ਕਰੇ ਇਕ ਰੰਗ॥
ਨਾਨਾ ਬਿਧਿ ਕੀਨੋ ਬਿਸਥਾਰੁ॥
ਪ੍ਰਭੁ ਅਬਿਨਾਸੀ ਏਕੰਕਾਰ ॥