( ੧੨੬ )
ਲਿਆ ਹੋਇਆ ਸੀ, ਪਰ ਹੁਣ ਬਹੁਤ ਬੁਢਾ ਹੋਣ ਦੇ ਕਾਰਨ ਪੈਨਸ਼ਨ ਤੇ ਸੀ। ਪਿਨਸ਼ਨ ਕੇਵਲ ੩) ਰੁਪਏ ਮਹੀਨਾ ਸੀ, ਇਸ ਲਈ ਗਲੀਆਂ ਸਾਫ ਕਰਕੇ ਉਹ ਕੁਝ ਹੋਰ ਰੁਪਏ ਬਣਾ ਲੈਂਦਾ ਸੀ ਅਰ ਇਦਾਂ ਗੁਜ਼ਾਰਾ ਤੋਰਦਾ ਸੀ। ਅੱਜ ਭੀ ਉਹ ਸਦਾ ਵਾਂਗ ਝਾੜੂ ਹਥ ਵਿਚ ਫੜਕੇ ਸਫਾਈ ਕਰਨ ਨੂੰ ਆਇਆ। ਸੰਤੂ ਮੂੰਹ ਵਿਚ ਆਖਣ ਲਗਾ, ਮੈਂ ਭੀ ਝੱਲਾ ਹੋ ਚਲਿਆ ਹਾਂ। ਬਿਸ਼ਨਾ ਮੇਹਤਰ ਝਾੜੂ ਚੁਕਕੇ ਆਇਆ ਹੈ ਤੇ ਮੈਂ ਉਸ ਨੂੰ ਰਬ ਦੇ ਭੁਲੇਖੇ ਸਿਰ ਚੁਕਕੇ ਵੇਖਦਾ ਹਾਂ, ਮੈਂ ਭੀ ਚੰਗਾ ਬੁਢਾ ਮੂਰਖ ਹਾਂ।
ਜੁਤੀ ਦੇ ਤੱਲੇ ਨੂੰ ਦੋ ਕੁ ਤੋਪੇ ਲਾਕੇ ਉਸ ਨੇ ਫੇਰ ਬਿਸ਼ਨੇ ਵਲ ਵੇਖਿਆ। ਪੋਹ ਦਾ ਮਹੀਨਾ, ਸਵੇਰ ਦਾ ਵਕਤ, ਕੰਕਰ ਪਵੇ, ਹਥ ਪੈਰ ਆਕੜਦੇ ਜਾਵਣ, ਬਿਸ਼ਨਾ ਵਿਚਾਰਾ ਠੰਡੀ ਹਵਾ ਤੋਂ ਬਚਣ ਲਈ ਇਕ ਗੁਠ ਵਿਚ ਲੁਕਿਆ ਖੜਾ ਸੀ। ਬਿਰਧ ਅਵਸਥਾ, ਸਰੀਰ ਵਿਚ ਆਸੰਗ ਨਹੀਂ ਸੀ। ਝਾੜੂ ਕਿਦਾਂ ਦੇਵੇ?
ਸੰਤੂ ਨੇ ਸੋਚਿਆ, ਵਿਚਾਰਾ ਬਹੁਤ ਬੁਢਾ ਹੈ। ਇਸ ਨੂੰ ਅੰਦਰ ਬੁਲਾਕੇ ਚਾਹ ਕਿਉਂ ਨਾਂ ਪਿਆਵਾਂ? ਆਪਣੀ ਆਰ ਨੂੰ ਠੋਕਕੇ ਸੰਤੂ ਉਠਿਆ ਅਤੇ ਤਾਂਬੀਆ ਚੁਲ੍ਹੇ ਤੇ ਧਰਕੇ ਪਾਣੀ ਉਬਲਣਾ ਧਰ ਦਿਤਾ, ਫੇਰ ਬਾਰੀ ਵਿਚ ਜਾਕੇ ਉਸ ਨੇ ਬਿਸ਼ਨੇ ਨੂੰ ਇਸ਼ਾਰਾ ਕੀਤਾ ਅਤੇ ਆਪ ਬੂਹਾ ਖੋਲ੍ਹਣ ਲਈ ਗਿਆ। ਬੂਹਾ