( ੧੨੫ )
ਸੰਤੂ ਨੇ ਚੌਕੱਨੇ ਹੋਕੇ ਅੰਗੜਾਈ ਲਈ। ਫਰਸ਼ ਤੋਂ ਉਠਿਆ, ਅਖਾਂ ਨੂੰ ਮਲਿਆ, ਪਰ ਇਹ ਪਤਾ ਨਾ ਲਗੇ ਕਿ ਇਹ ਮੈਂ ਸੁਪਨਾ ਵੇਖਿਆ ਹੈ ਕਿ ਸਚੀ ਮੁਚੀ ਆਵਾਜ਼ ਪਈ ਹੈ। ਦੀਵਾ ਬੁਝਾਕੇ ਉਹ ਮੰਜੀ ਤੇ ਜਾ ਲੇਟਿਆ, ਅਰ ਸੌਂ ਗਿਆ।
ਦੂਜੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਉਠਕੇ ਉਸ ਨੇ ਇਸ਼ਨਾਨ ਪਾਣੀ ਕੀਤਾ ਅਰ ਆਪਣੇ ਕੰਮ ਤੇ ਆ ਬੈਠਾ। ਰਾਤ ਵਾਲੀ ਗਲ ਉਸ ਨੂੰ ਯਾਦ ਸੀ। ਕਦੀ ਉਹ ਇਸ ਨੂੰ ਸੁਪਨਾਂ ਸਮਝੇ ਤੇ ਕਦੀ ਆਖੇ-'ਆਵਾਜ਼ ਸਚੀ ਸੀ ਅਰ ਮੈਂ ਹੋਸ਼ ਹਵਾਸ਼ ਵਿਚ ਕੰਨੀਂ ਸੁਣੀ ਸੀ ਤੇ ਜੇ ਹੋਰ ਲੋਕ ਅਕਾਸ਼ ਬਾਣੀ ਸੁਣਦੇ ਰਹੇ ਹਨ ਤਾਂ ਕੀ ਪਤਾ ਮੈਨੂੰ ਭੀ ਅਕਾਸ਼ ਬਾਣੀ ਆਈ ਹੋਵੇ।' ਇਸ ਸੋਚ ਵਿਚ ਉਹ ਬਾਰੀ ਦੇ ਪਾਸ ਬਹਿਕੇ ਅਰ ਓਥੇ ਹੀ ਆਰ, ਧਾਗਾ ਅਰ ਅਧ-ਸੀਤੀਆਂ ਜੁਤੀਆਂ ਫੜਕੇ ਕੰਮ ਨੂੰ ਜੁਟ ਗਿਆ, ਅਰ ਜਦ ਖੜਾਕ ਸੁਣੇ, ਬੈਠਾ ੨ ਬਾਰੀ ਵਿਚੋਂ ਵੇਖ ਲਵੇ ਜੇ ਕੋਈ ਓਪਰੀ ਜੁਤੀ ਹੋਵੇ ਤਾਂ ਸਿਰ ਚੁਕਕੇ ਉਤਾਂਹ ਵੇਖ ਲਵੇ।
ਪਹਿਲਾਂ ਇਕ ਮਾਸ਼ਕੀ ਲੰਘਿਆ ਫੇਰ ਕਸਾਈਆਂ ਦਾ ਇਕ ਮੁੰਡਾ ਦੌੜਦਾ ਗਿਆ ਅਤੇ ਇਸ ਦੇ ਪਿਛੋਂ ਇਕ ਬੁਢਾ ਮੇਹਤਰ ਪੁਰਾਣੇ ਫੌਜੀ ਬੂਟ ਪਾਕੇ ਹੌਲੀ ਹੌਲੀ ਆਇਆ।
ਇਸ ਦਾ ਨਾਮ ਬਿਸ਼ਨਾ ਸੀ ਅਤੇ ਇਸ ਨੇ ਅਫਰੀਕਾ ਵਾਲੀ ਬੌਇਰਾਂ ਦੀ ਲੜਾਈ ਵਿਚ ਹਿਸਾ