( ੩ )
ਅੱਚਨਚੇਤ ਹੀ ਇੱਕ ਮੋਟਰ ਉਥੇ ਆ ਵੜੀ, ਜਿਸ ਵਿਚੋਂ ਇੱਕ ਅਫਸਰ ਅਰ ਦੋ ਸਿਪਾਹੀ ਉਤਰੇ। ਅਫਸਰ ਸਿੱਧਾ ਰਘਬੀਰ ਸਿੰਘ ਕੋਲ ਆਇਆ ਅਤੇ ਉਸਦਾ ਪਤਾ ਥਹੁ ਪੁਛਣ ਲੱਗਾ। ਰਘਬੀਰ ਸਿੰਘ ਨੇ ਉਸਨੂੰ ਸ਼ਾਂਤੀ ਨਾਲ ਪੂਰਾ ਜਵਾਬ ਦਿੱਤਾ ਤੇ ਪੁਛਨ ਲਗਾ, ਕਿ ਚਾਹ ਪੀਓਗੇ? ਪਰੰਤੂ ਅਫਸਰ ਹੋਰ ਸਵਾਲ ਪੁਛਦਾ ਗਿਆ-"ਤੈਂ ਪਿਛਲੀ ਰਾਤ ਕਿਥੇ ਗੁਜ਼ਾਰੀ ਸੀ? ਤੂੰ ਇਕੱਲਾ ਸੀ ਕਿ ਤੇਰੇ ਨਾਲ ਕੋਈ ਹੋਰ ਭੀ ਸੌਦਾਗਰ ਸੀ? ਕੀ ਤੂੰ ਉਸ ਦੂਜੇ ਸੌਦਾਗਰ ਨੂੰ ਸਵੇਰੇ ਮਿਲਿਆ? ਰਾਤ ਰਹਿੰਦੀ ਤੂੰ ਸਰਾਂ ਵਿਚੋਂ ਕਿਉਂ ਟੁਰਪਿਆ?
ਰਘਬੀਰ ਸਿੰਘ ਹੱਕਾ ਬੱਕਾ ਸੀ ਕਿ ਇਹ ਪ੍ਰਸ਼ਨ ਕਿਉਂ ਪੁਛੇ ਜਾ ਰਹੇ ਹਨ? ਪਰ ਜੋ ਕੁਛ ਉਸਨੂੰ ਪਤਾ ਸੀ ਉਹ ਦਸਦਾ ਗਿਆ ਅਤੇ ਆਖਨ ਲਗਾ: "ਤੁਸੀਂ ਮੈਨੂੰ ਡਾਕੂ ਜਾਂ ਚੋਰ ਸਮਝਕੇ ਕਿਉਂ ਪ੍ਰਸ਼ਨ ਕਰਦੇ ਹੋ? ਮੈਂ ਆਪਣੇ ਨਿਜ ਦੇ ਕੰਮ ਜਾ ਰਿਹਾ ਹਾਂ ਅਤੇ ਤੁਹਾਨੂੰ ਮੇਰੇ ਉਤੇ ਅਜਿਹੇ ਸਵਾਲ ਕਰਨ ਦੀ ਕੋਈ ਲੋੜ ਨਹੀਂ।"
ਅਫਸਰ ਨੇ ਆਖਿਆ - "ਮੈਂ ਇਸ ਇਲਾਕੇ ਦਾ ਸਬ ਇਨਸਪੈਕਟਰ ਪੁਲੀਸ ਹਾਂ, ਅਤੇ ਪ੍ਰਸ਼ਨ ਇਸ ਲਈ ਪੁਛਦਾ ਹਾਂ ਕਿ ਜਿਸ ਮਿੱਤਰ ਸੌਦਾਗਰ ਨਾਲ ਤੂੰ ਹਾਫ਼ਜ਼ਾਬਾਦ ਕੱਲ ਰਾਤ ਕੱਟੀ ਸੀ, ਉਸਦੀ ਗਰਦਨ ਵੱਢੀ ਹੋਈ ਮਿਲੀ ਹੈ, ਅਸੀਂ ਤੇਰੀ ਤਲਾਸ਼ੀ ਲੈਣੀ ਹੈ।"
ਇਹ ਗਲ ਆਖਕੇ ਉਹ ਮਕਾਨ ਵਿਚ ਵੜ ਗਏ ਸਪਾਹੀਆਂ ਤੇ ਥਾਣੇਦਾਰ ਨੇ ਰਘਬੀਰ ਸਿੰਘ ਦਾ ਅਸਬਾਬ ਖੋਹ ਲਿਆ, ਅਤੇ ਤਲਾਸ਼ੀ ਸ਼ੁਰੂ ਕਰ ਦਿਤੀ। ਅਚਨਚੇਤ ਹੀ