ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੩੦ )

ਕਪੜਾ ਪਾ, ਐਸ ਰਸਤੇ ਆ ਜਾ।'

ਜ਼ਨਾਨੀ ਹੈਰਾਨ ਤਾਂ ਹੋਈ, ਕਿ ਇਹ ਐਨਕਾਂ ਵਾਲਾ ਬੁਢਾ ਕੌਣ ਹੈ, ਪਰ ਉਸ ਨੂੰ ਬਾਬਾ ਵੇਖਕੇ ਅੰਦਰ ਆ ਗਈ। ਸੰਤੂ ਨੇ ਉਸ ਨੂੰ ਮੰਜੇ ਤੇ ਬਿਠਾ ਲਿਆ ਤੇ ਅੰਗੀਠੀ ਉਸ ਦੇ ਨੇੜੇ ਕਰ ਦਿਤੀ ਤੇ ਆਖਣ ਲਗਾ:-'ਲੈ ਬੀਬੀ ਅਗ ਸੇਕ ਤੇ ਮੁੰਡੇ ਨੂੰ ਦੁਧ ਪਿਆ।'

ਜ਼ਨਾਨੀ-"ਦੁਧ ਕਿਥੇ? ਮੈਨੂੰ ਰੋਟੀ ਖਾਧਿਆਂ ਤਿੰਨ ਦਿਨ ਹੋ.........." ਅਰ ਉਸ ਨੇ ਮੁੰਡੇ ਨੂੰ ਛਾਤੀ ਦੇ ਨਾਲ ਲਾ ਲਿਆ।

ਸੰਤੂ ਨੇ ਇਕ ਆਲੇ ਵਿਚੋਂ ਕੁਝ ਦੁਧ ਕਢਿਆ ਤੇ ਇਕ ਡਬਲ ਰੋਟੀ ਵਿਚ ਪਾਕੇ ਉਸ ਨੂੰ ਦੇਕੇ ਕਿਹਾ, 'ਬੈਠ ਜਾ ਪੁਤਰ, ਬੈਠਕੇ ਇਹ ਛਕ ਲੈ ਤੇ ਮੈਂ ਤੇਰੇ ਮੁੰਡੇ ਨੂੰ ਹੂਟੇ ਦਿਆਂਗਾ, ਮੇਰੇ ਵੀ ਮੁੰਡੇ ਹੁੰਦੇ ਸਨ, ਮੈਨੂੰ ਪਤਾ ਹੈ ਕਿ ਨਿਆਣੇ ਕਿੱਦਾਂ ਖਿਡਾਈਦੇ ਹਨ।'

ਮੁੰਡੇ ਨੂੰ ਮੰਜੇ ਤੇ ਪਾਕੇ ਸੰਤੂ ਉਸ ਨੂੰ ਪਰਚਾਣ ਲਈ ਸੀਟੀ ਵਜਾਣ ਲਗਾ, ਪਰ ਬੁਢਾ ਬੰਦਾ ਸੀ, ਸੀਟੀ ਠੀਕ ਨਾ ਵਜੇ। ਫੇਰ ਉਸਨੇ ਆਪਣੀ ਉਂਗਲੀ ਮੁੰਡੇ ਦੇ ਮੂੰਹ ਦੇ ਨੇੜੇ ਲਿਜਾਕੇ ਪਿਛਾਂਹ ਕਰ ਲਈ। ਇਸ ਤਰਾਂ ਕਰਨ ਨਾਲ ਮੁੰਡੇ ਨੇ ਰੋਣਾ ਬੰਦ ਕਰ ਦਿਤਾ ਅਤੇ ਉਂਗਲੀ ਨੂੰ ਫੜਨ ਲਗਾ। ਹੌਲੀ ੨ ਮੁੰਡਾ ਖੁਸ਼ ਹੋ ਗਿਆ ਤੇ ਖਿੜ ਖਿੜਾਕੇ ਹਸ ਪਿਆ, ਜ਼ਨਾਨੀ ਡਬਲ ਰੋਟੀ ਤੇ ਦੁਧ ਪੀਦੀਂਂ ਰਹੀ ਤੇ ਆਪਣਾ ਹਾਲ ਦਸਦੀ ਰਹੀ:-