ਪੰਨਾ:ਚੰਬੇ ਦੀਆਂ ਕਲੀਆਂ.pdf/146

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੩੫ )

ਚਲੀ ਸੀ ਤੇ ਹਨੇਰਾ ਪੈ ਗਿਆ। ਜੁਤੀ ਦਾ ਇਕ ਪੌਲਾ ਰਹਿੰਦਾ ਸੀ। ਉਸ ਨੇ ਕੰਮ ਸਾਂਭਿਆ, ਹਥਿਆਰ ਹਥਿਊਰ ਆਪਣੇ ਟਿਕਾਣੇ ਤੇ ਰਖੇ, ਦੀਵਾ ਆ ਬਾਲਿਆ ਤੇ ਉਬਲੇ ਹੋਏ ਚਾਵਲ ਛਕਕੇ ਸੁਖਮਨੀ ਸਾਹਿਬ ਦਾ ਗੁਟਕਾ ਫੜਕੇ ਬੈਠ ਗਿਆ, ਪਰ ਉਸ ਵੇਲੇ ਇਸ ਤਰਾਂ ਦਾ ਖੜਾਕ ਹੋਇਆ, ਜਿਦਾਂ ਕੋਈ ਉਸ ਦੇ ਪਿਛੇ ਚਲਦਾ ਫਿਰਦਾ ਹੋਵੇ। ਉਸ ਨੇ ਨੀਝ ਲਾਕੇ ਵੇਖਿਆ ਤਾਂ ਸ਼ੱਕ ਪਿਆ ਕਿ ਕੋਠੇ ਦੀ ਹਨੇਰੀ ਗੁਠ ਵਿਚ ਆਦਮੀ ਫਿਰਦੇ ਹਨ। ਵਾਜ ਆਈ:"ਸੰਤੂ ਮੈਨੂੰ ਪਛਾਣਿਆ ਈਂ ਕੌਣ ਹਾਂ?" ਸੰਤੂ ਨੇ ਹੌਲੀ ਜਿਹੀ ਕਿਹਾ:"ਮੈਨੂੰ ਹਨੇਰੇ ਵਿਚ ਕੁਝ ਨਹੀਂ ਦਿਸਦਾ।" ਏਨੇ ਨੂੰ ਹਨੇਰੇ ਵਿਚੋਂ ਬਿਸ਼ਨਾ ਨਿਕਲਿਆ ਤੇ ਮੁਸਕਰਾਂਦਾ ਹੋਇਆ ਹਨੇਰੇ ਵਿਚ ਲੀਨ ਹੋ ਗਿਆ। ਆਵਾਜ ਆਈ:"ਇਹ ਮੈਂ ਹਾਂ।" ਫੇਰ ਹਨੇਰੇ ਵਿਚੋਂ ਬਚੇ ਵਾਲੀ ਮਾਈ ਨਿਕਲੀ, ਮਾਈ ਮੁਸਕ੍ਰਾਈ ਤੇ ਬੱਚਾ ਖਿੜ ਖਿੜਾਕੇ ਹਸਿਆ। ਉਹ ਭੀ ਲੋਪ ਹੋ ਗਏ। ਆਵਾਜ ਆਈ:"ਇਹ ਮੈਂ ਹਾਂ।" ਬੁਢੀ ਮਾਈ ਅਰ ਸੇਉ ਵਾਲਾ ਮੁੰਡਾ ਹਨੇਰੇ ਵਿਚੋਂ ਨਿਕਲੇ, ਦੋਵੇਂ ਮੁਸਕ੍ਰਾਏ ਤੇ ਲੋਪ ਹੋ ਗਏ, ਆਵਾਜ ਆਈ:"ਇਹ ਮੈਂ ਹਾਂ।"

ਸੰਤੂ ਦਾ ਮੁਖੜਾ ਖਿੜ ਗਿਆ ਤੇ ਉਸ ਦੇ ਦਿਲ ਵਿਚ ਖੁਸ਼ੀ ਭਰ ਗਈ। ਇਸ ਨੂੰ ਯਾਦ ਆ ਗਿਆ:-

"ਅਵਲ ਅਲਹ ਨੂਰ ਉਪਾਇਆ
ਕੁਦਰਤ ਕੇ ਸਭ ਬੰਦੇ ॥