ਇਹ ਸਫ਼ਾ ਪ੍ਰਮਾਣਿਤ ਹੈ
( ੧੩੭ )
ਤਿੰਨ ਸਵਾਲ
ਇਕ ਰਾਜਾ ਸੀ, ਉਸਨੂੰ ਆਪਣੇ ਰਾਜ ਪ੍ਰਬੰਧ ਨੂੰ ਚੰਗਾ ਕਰਨ ਦਾ ਸਦਾ ਫਿਕਰ ਰਹਿੰਦਾ ਸੀ। ਇਕ ਦਿਨ ਉਸ ਨੇ ਸੋਚਿਆ, ਜੇ ਮੈਨੂੰ ਤਿੰਨ ਸਵਾਲਾਂ ਦਾ ਜਵਾਬ ਮਿਲ ਜਾਵੇ ਤਾਂ ਮੈਂ ਰਾਜ ਪ੍ਰਬੰਧ ਵਿਚ ਕਦੀ ਗ਼ਲਤੀ ਨਾਂ ਕਰਾਂ। ਉਹ ਸਵਾਲ ਇਹ ਸਨ:
੧. ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕੇਹੜਾ ਹੈ ?
੨. ਵਰਤਾਵ ਲਈ ਚੰਗੇ ਆਦਮੀ ਕੇਹੜੇ ਹਨ ?
੩. ਸਭ ਤੋਂ ਜ਼ਰੂਰੀ ਕੰਮ ਕੇਹੜਾ ਹੈ ?
ਰਾਜੇ ਨੇ ਡੂੰਡੀ ਪਿਟਵਾ ਦਿਤੀ ਕਿ ਜੇਹੜਾ ਸ਼ਖਸ ਉਸ ਨੂੰ ਇਨ੍ਹਾਂ ਤਿੰਨਾਂ ਸਵਾਲਾਂ ਦੇ ਉਤਰ ਦੇਵੇਗਾ ਉਸ ਨੂੰ ਉਹ ਧਨ ਪਦਾਰਥ ਨਾਲ ਮਾਲਾਮਾਲ ਕਰ ਦੇਵੇਗਾ। ਭਾਂਤ ਭਾਂਤ ਦੇ ਸਿਆਣੇ ਪੁਰਸ਼ ਡੂੰਡੀ ਸੁਣਕੇ ਰਾਜੇ ਪਾਸ ਆਏ ਤੇ ਅੱਡੋ ਅੱਡ ਜਵਾਬ ਦੇਣ ਲਗੇ।
ਪਹਿਲੇ ਸਵਾਲ ਦੇ ਉਤਰ ਵਿਚ ਕਿਸੇ ਨੇ ਆਖਿਆ ਕਿ ਵੇਲੇ ਦੀ ਵੰਡ ਅਨੁਸਾਰ ਹਰ ਕੰਮ ਮੌਕੇ ਸਿਰ ਕਰਨਾ ਚਾਹੀਦਾ ਹੈ। ਕਿਸੇ ਆਖਿਆ ਹਮੇਸ਼ਾ ਰੁਝਿਆ ਰਹਿਣਾ ਚਾਹੀਦਾ ਹੈ, ਆਪੇ ਠੀਕ ਸਮੇਂ ਦਾ ਪਤਾ ਲਗ ਜਾਵੇਗਾ। ਕਿਸੇ ਆਖਿਆ ਸਿਆਣੇ ਆਦਮੀਆਂ ਦੀ ਇਕ ਕੌਂਸਲ ਹੋ ਜਾਣੀ ਚਾਹੀਦੀ ਹੈ,