(੧੪੩ )
ਹਮਲਾ ਕਰਦਾ ਅਰ ਫਿਰ ਤੂੰ ਪਛਤਾਂਦਾ। ਸੋ ਸਭ ਤੋਂ ਚੰਗਾ ਸਮਾਂ ਓਹ ਸੀ, ਜਦ ਤੂੰ ਕਿਆਰੀ ਪੁਟਦਾ ਸੀ। “ਮੈਂ ਉਸ ਵੇਲੇ ਵਰਤਾਵ ਲਈ ਚੰਗਾ ਪੁਰਸ਼ ਸਾਂ ਅਤੇ ਮੇਰੇ ਨਾਲ ਨੇਕੀ ਕਰਨੀ ਤੇਰਾ ਸਭ ਤੋਂ ਜ਼ਰੂਰੀ ਕੰਮ ਸੀ। ਫਿਰ ਉਸ ਤੋਂ ਪਿਛੋਂ ਜਦ ਇਹ ਗਭਰੂ ਦੌੜਦਾ ਆਇਆ ਤਾਂ ਸਭ ਤੋਂ ਚੰਗਾ ਸਮਾਂ ਓਹ ਸੀ ਜਦ ਤੂੰ ਉਸ ਦੀ ਪੱਟੀ ਕੀਤੀ ਜੇ ਤੂੰ ਇਉਂ ਨਾ ਕਰਦਾ ਤਾਂ ਇਹ ਆਦਮੀ ਤੇਰਾ ਵੈਰੀ ਹੋਕੇ ਮਰਦਾ। ਉਸ ਵੇਲੇ ਵਰਤਾਵ ਲਈ ਓਹੀ ਜ਼ਰੂਰੀ ਆਦਮੀ ਸੀ ਅਤੇ ਜੋ ਭਲਾ ਤੂੰ ਉਸ ਨਾਲ ਕੀਤਾ, ਓਹ ਜ਼ਰੂਰੀ ਕੰਮ ਸੀ।
ਯਾਦ ਰਖ, ਕਿ ਸਭ ਤੋਂ ਜ਼ਰੂਰੀ ਤੇ ਚੰਗਾ ਸਮਾਂ ਵਰਤਮਾਨ ਦਾ ਹੈ। ਇਸ ਵੇਲੇ ਜੋ ਨੇਕੀ ਹੋ ਸਕੇ ਕਰ ਲੈ । ਈਹੋ ਵੇਲਾ ਤੇਰੇ ਹੱਥ ਵਿਚ ਹੈ ਇਹੀ ਜ਼ਰੂਰੀ ਵੇਲਾ ਹੈ । ਵਰਤਾਵ ਲਈ ਓਹੀ ਚੰਗਾ ਆਦਮੀ ਹੈ ਜੇਹੜਾ ਤੇਰੇ ਪਾਸ ਹੋਵੇ, ਪਤਾ ਨਹੀਂ ਹੋਰ ਕਿਸੇ ਨਾਲ ਸਾਡਾ ਵਾਹ ਪੈਣਾ ਭੀ ਹੈ ਕਿ ਨਹੀਂ।
ਸਭ ਤੋਂ ਜ਼ਰੂਰੀ ਕੰਮ ਇਹ ਹੈ ਕਿ ਉਸ ਆਦਮੀ ਦਾ ਭਲਾ ਕੀਤਾ ਜਾਵੇ ਕਿਉਂ ਜੋ ਮਨੁਖ ਦੇ ਦੁਨੀਆ ਵਿਚ ਆਵਣ ਦਾ ਮੰਤਵ ਇਹ ਇਕੋ ਹੀ ਹੈ।
____
ਹਰ ਪ੍ਰਕਾਰ ਦੇ ਪੁਸਤਕ ਮੰਗਾਣ ਦਾ ਪਤਾ:-
ਭਾ: ਅਰਜਨ ਸਿੰਘ ਜਮੀਅਤ ਸਿੰਘ
ਪੁਸਤਕਾਂ ਵਾਲੇ, ਬਾਜ਼ਾਰ ਮਾਈ ਸੇਵਾਂ, ਅੰਮ੍ਰਤਸਰ,