ਪੰਨਾ:ਚੰਬੇ ਦੀਆਂ ਕਲੀਆਂ.pdf/157

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੪੬ )

ਇਕ ਦਿਨ ਸ਼ਾਮਦਾਸ ਦੇ ਘਰ ਰਾਮਦਾਸ ਆਇਆ ਤੇ ਆਖਣ ਲਗਾ:- "ਦਸੋ, ਭਰਾ ਜੀ ਹੁਣ ਤੀਰਥਾਂ ਤੇ ਕਦੋਂ ਚਲਣਾ ਹੈ?" ਸ਼ਾਮਦਾਸ ਨੇ ਕਈ ਢੁੱਚਰ ਡਾਹੇ,ਆਖਿਓਸੁ: "ਇਕ ਸਾਲ ਠਹਿਰ ਜਾ, ਇਤ ਵਾਰੀ ਮੇਰੀ ਫ਼ਸਲ ਚੰਗੀ ਨਹੀਂ ਹੋਈ, ਨਾਲੇ ਮਕਾਨ ਦੀ ਉਸਾਰੀ ਸ਼ੁਰੂ ਕਰ ਦਿਤੀ ਹੈ। ਖ਼ਿਆਲ ਸੀ, ਮਸਾਂ ੧੦੦)ਕੁ ਰੁਪਿਆ ਲਗੇਗਾ, ਪਰ ਇਸਤੇ ੩੦੦) ਖਰਚ ਕਰ ਬੈਠਾ ਹਾਂ ਅਤੇ ਅਜੇ ਕੰਮ ਅਧੂਰਾ ਹੈ, ਜੇ ਪੁਤਰਾਂ ਦੇ ਹਵਾਲੇ ਕਰ ਜਾਵਾਂ, ਤਾਂ ਉਹ ਵਿਗਾੜ ਦੇਣਗੇ। ਤੈਨੂੰ ਪਤਾ ਹੈ, ਮੇਰੇ ਵਡੇ ਪੁਤਰ ਨੂੰ ਘੁਟ ਕੁ ਪੀ ਲੈਣ ਦੀ ਵਾਦੀ ਪੈ ਗਈ ਹੈ। ਮਕਾਨ ਮੈਂ ਆਪਣੇ ਹਥੀਂ ਸ਼ੁਰੂ ਕੀਤਾ ਹੈ ਅਤੇ ਆਪ ਹੀ ਮੁਕਾਣਾ ਚਾਹੁੰਦਾ ਹਾਂ।"

ਇਸ ਸਾਰੀ ਦਲੀਲ ਦਾ ਰਾਮਦਾਸ ਨੇ ਇਹ ਉਤਰ ਦਿਤਾ:-"ਮਿਤਰਾ ! ਅਸੀਂ ਬਹੁਤ ਬੁਢੇ ਹੋ ਚਲੇ ਹਾਂ, ਮਨੌਤ ਪੂਰੀ ਕਰ ਆਉਣੀ ਚਾਹੀਦੀ ਹੈ। ਹੁਣ ਨੈਣ ਪ੍ਰਾਣ ਚਲਦੇ ਹਨ, ਫੇਰ ਪਤਾ ਨਹੀਂ ਕੀ ਬਣੇ? ਮਕਾਨ ਨੂੰ ਤੂੰ ਮੁੰਡਿਆਂ ਦੇ ਹਵਾਲੇ ਕਰ, ਆਪੇ ਉਸਾਰ ਲੈਣਗੇ। ਜਦ ਅਸੀਂ ਅਖੀਆਂ ਮੀਟ ਲਈਆਂ ਤਦ ਭੀ ਤਾਂ ਇਹਨਾਂ ਨੇ ਹੀ ਕੰਮ ਸੰਭਾਲਣਾ ਹੈ। ਤੂੰ ਆਪਣੇ ਪੁਤਰ ਨੂੰ ਸਗੋਂ ਆਪਣੇ ਜੀਉਂਦਿਆਂ ਸਿਖਾਕੇ ਸਭ ਕੁਝ ਹਵਾਲੇ ਕਰ ਦੇਹ। ਦੁਨੀਆਂ ਦੇ ਧੰਦੇ ਤਾਂ ਇਉਂ ਮੁਕਦੇ ਹੀ ਨਹੀਂ। ਪਰਸੋਂ ਦੀਵਾਲੀ ਹੈ। ਸਾਡੇ ਘਰ ਵਾਰ ਜ਼ਨਾਨੀਆਂ ਸਫ਼ਾਈ ਪਈਆਂ ਕਰਦੀਆਂ ਹਨ ਅਤੇ ਕੰਮ ਮੁਕਣ ਵਿਚ ਨਹੀਂ ਆਉਂਦਾ। ਮੇਰੀ ਵਡੀ ਨੂੰਹ ਕੁਝ