ਪੰਨਾ:ਚੰਬੇ ਦੀਆਂ ਕਲੀਆਂ.pdf/165

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੫੪ )

ਵਾਸਤੇ ਨਿਕਲਿਆ, ਪਰ ਲੋਕਾਂ ਪਾਸ ਖਾਣ ਜੋਗਾ ਨਹੀਂ ਸੀ, ਉਹ ਮਜ਼ੂਰਾਂ ਨੂੰ ਕਿਥੋਂ ਦੇਣ? ਇਕ ਦਿਨ ਕੰਮ ਲਭ ਪੈਂਦਾ ਤਾਂ ਛੇ ਦਿਨ ਐਵੇਂ ਬੀਤ ਜਾਂਦੇ। ਬੁਢੀ ਮਾਂ ਅਤੇ ਛੋਟੀ ਕੁੜੀ ਨੇ ਭਿਖਿਆ ਮੰਗਣੀ ਸ਼ੁਰੂ ਕੀਤੀ, ਪਰ ਲੋਕਾਂ ਪਾਸ ਦਾਨ ਦੇਣ ਵਾਸਤੇ ਫ਼ਾਲਤੂ ਰੋਟੀ ਕਿਥੋਂ? ਇਸ ਪ੍ਰਕਾਰ ਤੰਗੀ ਨਾਲ ਦੋ ਮਹੀਨੇ ਕੱਟੇ, ਫਿਰ ਬੀਮਾਰੀ ਘਰ ਵਿਚ ਆ ਗਈ। ਬੁਰਾ ਹਾਲ ਅਤੇ ਬੌਂਂਕੇ ਦਿਹਾੜੇ। ਇਕ ਦਿਨ ਕੋਈ ਟੁੱਕ ਮਿਲ ਜਾਵੇ ਤੇ ਤਿੰਨ ਦਿਨ ਕੜਾਕੇ ਵਿਚ ਨਿਭਣ। ਤੰਗ ਆਕੇ ਇਸ ਟਬਰ ਨੇ ਘਾਹ ਅਤੇ ਬਿਰਛਾਂ ਦੇ ਪੱਤੇ ਖਾਣੇ ਸ਼ੁਰੂ ਕੀਤੇ, ਇਸ ਨਾਲ ਬੀਮਾਰੀ ਅਤੇ ਕਮਜ਼ੋਰੀ ਹੋਰ ਵਧ ਗਈ, ਕਿਸੇ ਵਿਚ ਏਨੀ ਤਾਕਤ ਨਾ ਰਹੀ ਕਿ ਆਪਣੇ ਪੈਰਾਂ ਤੇ ਖੜਾ ਭੀ ਹੋ ਸਕੇ।

ਉਹਨਾਂ ਦੀ ਦਰਦਨਾਕ ਵਿਥਿਆ ਸੁਣਕੇ ਰਾਮਦਾਸ ਨੇ ਸ਼ਾਮਦਾਸ ਨੂੰ ਮਿਲ ਪੈਣ ਦਾ ਖਿਆਲ ਛਡ ਦਿਤਾ ਅਤੇ ਸਾਰਾ ਦਿਨ ਇਸੇ ਟਬਰ ਦੀ ਸੇਵਾ ਵਿਚ ਲਗਾ ਰਿਹਾ ! ਦੂਜੇ ਦਿਨ ਭੀ ਉਹਨਾਂ ਦੀ ਮਦਦ ਵਿਚ ਲਗਾ ਰਿਹਾ, ਬਾਜ਼ਾਰੋਂ ਕੁਝ ਆਟਾ ਦਾਲ ਆਦਿਕ ਲੈ ਆਇਆ, ਬੁਢੀ ਮਾਈ ਅਤੇ ਕੁੜੀ ਨੇ ਰਲ ਰਸੋਈ ਤਿਆਰ ਕੀਤੀ। ਰਸੋਈ ਪਕਾਣ ਵਾਸਤੇ ਬਰਤਨ ਕੁਝ ਤਾਂ ਗੁਆਂਢੀਆਂ ਪਾਸੋਂ ਮੰਗੇ ਅਤੇ ਕੁਝ