ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬ )

ਪੁਛਿਆ।

ਰਘਬੀਰ ਸਿੰਘ ਨੇ ਆਪਣੇ ਨਾਲ ਬੀਤੀ ਸਭ ਉਸਨੂੰ ਸੁਣਾਈ।

ਉਹ ਪੁਛਨ ਲੱਗੀ:-ਹੁਣ ਕੀ ਕਰੀਏ?

ਰਘਬੀਰ ਸਿੰਘ ਨੇ ਆਖਿਆ - ਤੂੰ ਲਾਟ ਸਾਹਿਬ ਨੂੰ ਅਰਜ਼ੀ ਭੇਜ ਸਕਦੀ ਹੈਂ। ਜੇ ਲਾਟ ਸਾਹਿਬ ਦੇ ਦਿਲ ਵਿਚ ਦਇਆ ਆਵੇ ਤਾਂ ਮੁਆਫ਼ੀ ਹੋ ਸਕਦੀ ਹੈ।

ਵਹੁਟੀ - ਇਹ ਤਾਂ ਮੈਂ ਅਗੇ ਕਰ ਚੁਕੀ ਹਾਂ ਪਰੰਤੂ ਲਾਟ ਬਾਹਬ ਵਲੋਂ ਕੋਰੀ ਨਾਂਹ ਆਈ ਹੈ।

ਇਸ ਜਵਾਬ ਨੇ ਰਘਬੀਰ ਸਿੰਘ ਨੂੰ ਨਿਰਾਸ਼ ਕਰ ਦਿਤ।

ਵਹੁਟੀ ਕਹਿਣ ਲਗੀ - ਵੇਖਿਆ ਜੇ ਮੇਰੇ ਸੁਫ਼ਨੇ ਕੁਝ ਮਤਲਬ ਸੀ ਨਾਂ? ਤੁਹਾਡਾ ਸਿਰ ਹਣੇ ਦੀ ਫ਼ਿਕਰ ਨਾਲ ਬੱਗਾ ਹੋ ਚਲਿਆ ਹੈ। ਤੁਸੀਂ ਉਸ ਦਿਨ ਘਰ ਠਹਿਰਦੇ ਹਾਂ ਕਿਹੀ ਚੰਗੀ ਗੱਲ ਸੀ।

ਫਿਰ ਉਹ ਆਪਣੇ ਸਿਰ ਦੇ ਵਾਲ ਖੋਹਣ ਲੱਗੀ ਅਤੇ ਪਛਣ ਲਗੀ - ਪਤੀ ਜੀ! ਮੈਥੋਂ ਤੁਸੀਂ ਕੀ ਲੁਕੋ ਰਖਣਾ ਹੈ। ਮੈਨੂੰ ਸੱਚੀ ਸਚੀ ਦੱਸ ਦਿਓ ਕਿ ਉਸ ਆਦਮੀ ਨੂੰ ਤੁਸਾਂ ਵੱਢਿਆ ਜਾਂ ਹੋਰ ਕਿਸੇ ਨੇ?

ਰਘਬੀਰ ਸਿੰਘ ਦੇ ਦਿਲ ਨੂੰ ਡਾਢੀ ਸੱਟ ਵੱਜੀ। ਕਹਿਣ ਲੱਗਾ:- ਹੱਛਾ¡ ਤੇਰਾ ਭੀ ਮੇਰੇ ਤੇ ਯਕੀਨ ਨਹੀਂ ਰਿਹਾ? ਇਹ ਆਖ ਕੇ ਉਹ ਰੋਣ ਲੱਗ ਪਿਆ, ਇੰਨੇ ਨੂੰ ਇਕ ਸਿਪਾਹੀ ਆਕੇ ਆਖਣ ਲੱਗਾ ਕਿ ਮੁਲਾਕਾਤ ਦਾ ਵਕਤ ਖਤਮ ਹੋ ਚੁੱਕਾ ਹੈ ਰਘਬੀਰ ਸਿੰਘ ਨੇ ਅਪਣੀ ਵਹੁਟੀ ਅਰ