ਪੰਨਾ:ਚੰਬੇ ਦੀਆਂ ਕਲੀਆਂ.pdf/171

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੧੬੦ )

ਪੈ ਗਏ। ਘਰ ਦੀ ਛੱਤ ਤੇ ਮਿਟੀ ਪਾਈ, ਕੁਝ ਲਕੜਾਂ ਵੱਢ ਲਿਆਂਦੀਆਂ, ਅਰ ਆਪਣੇ ਪੁਤਰ ਨੂੰ ਨੌਕਰੀ ਵਾਸਤੇ ਪੰਜਾਬ ਵਿਚ ਭੇਜਿਆ ਅਤੇ ਆਪ ਬਕਰੀਆਂ ਪਾਲਣ ਦੇ ਕੰਮ ਵਿਚ ਰੁਝ ਗਿਆ।

(੬)

ਹੁਣ ਸ਼ਾਮਦਾਸ ਨਾਲ ਜੋ ਬੀਤੀ ਉਹ ਸੁਣੋ! ਜਿਸ ਪਿੰਡ ਵਿਚ ਉਹ ਰਾਮਦਾਸ ਨੂੰ ਛਡ ਗਿਆ ਸੀ ਉਸ ਤੋਂ ਪੰਜ ਕੁ ਕੋਹ ਦੂਰ ਜਾਕੇ ਸ਼ਾਮ ਦਾਸ ਬੈਠ ਗਿਆ ਅਤੇ ਆਪਣੇ ਸਾਥੀ ਨੂੰ ਉਡੀਕਣ ਲਗਾ। ਦੁਪਹਿਰ ਹੋ ਗਈ, ਉਸ ਨੇ ਕਮਰ ਕੱਸਾ ਖੋਲ੍ਹਕੇ ਲਕ ਸਿਧਾ ਕੀਤਾ ਅਤੇ ਰਤਾ ਸੌਂ ਲਿਆ। ਜਦ ਉਹ ਜਾਗਿਆ ਤਾਂ ਉਸੇ ਥਾਂ ਤੇ ਬੈਠਕੇ ਫੇਰ ਉਡੀਕਣ ਲਗਾ। ਉਡੀਕਦਿਆਂ ੨ ਉਸ ਦੀਆਂ ਅੱਖਾਂ ਪੀੜ ਕਰਨ ਲਗ ਪਈਆਂ, ਪਰ ਰਾਮਦਾਸ ਨਾਂ ਆਇਆ। ਸੂਰਜ ਭੀ ਰਾਮਦਾਸ ਦੀ ਉਡੀਕ ਕਰਕੇ ਥਕ ਗਿਆ ਅਤੇ ਪੱਛੋਂ ਵਲ ਜਾਕੇ ਲੁਕ ਗਿਆ, ਪਰ ਸ਼ਾਮਦਾਸ ਵਿਚਾਰਾ ਉਥੇ ਹੀ ਬੈਠਾ ਉਡੀਕਦਾ ਰਿਹਾ। ਅਖੀਰ ਉਸ ਨੇ ਸੋਚਿਆ, ਕੀ ਪਤਾ ਮੈਥੋਂ ਅਗੇ ਲੰਘ ਗਿਆ ਹੋਵੇ, ਜਦ ਮੈਂ ਸੁਤਾ ਪਿਆ ਸੀ ਕੀ ਪਤਾ ਉਸ ਨੂੰ ਕਿਸੇ ਨੇ ਬੈਲ ਗੱਡੀ ਵਿਚ ਬਿਠਾਕੇ ਕੁਝ ਪੈਂਡਾ ਟਪਾ ਛਡਿਆ ਹੋਵੇ। ਹੈ ਤਾਂ ਇਹ ਅਨਹੋਣੀ ਗੱਲ ਕਿ ਮੈਂ ਇਥੇ ਸੁਤਾ ਪਿਆ ਹੋਵਾਂ ਅਤੇ ਰਾਹ ਜਾਂਦਾ ਰਾਮਦਾਸ ਮੈਨੂੰ ਨਾ ਵੇਖੇ। ਹੁਣ ਮੈਂ ਕੀ ਕਰਾਂ?