( ੧੫੯ )
ਜਦ ਰਾਮਦਾਸ ਵਾਪਸ ਘਰ ਪਹੁੰਚਿਆ ਤਾਂ ਸਾਰਾ ਟੱਬਰ ਉਸਦੇ ਔਣ ਤੇ ਬਹੁਤ ਪ੍ਰਸੰਨ ਹੋਇਆ। ਹੋਰ ਮਿਲਣ ਗਿਲਣ ਵਾਲੇ ਭੀ ਆਏ ਅਤੇ ਸਾਰਿਆਂ ਨੇ ਅਧਵਾਟੇ ਮੁੜ ਔਣ ਦਾ ਕਾਰਨ ਪੁਛਿਆ, ਪਰ ਰਾਮਦਾਸ ਨੇ ਕਿਸੇ ਨੂੰ ਕਾਰਨ ਨਾ ਦਸਿਆ ਅਤੇ ਇਹੋ ਆਖਦਾ ਸੀ, ਨਿਰੰਕਾਰ ਦੀ ਇਛਿਆ ਨਹੀਂ ਸੀ ਕਿ ਮੈਂ ਗੰਗਾ ਮਾਈ ਦਾ ਇਸ਼ਨਾਨ ਕਰਾਂ, ਮੇਰੇ ਰੁਪਏ ਰਾਹ ਵਿਚ ਗੁਆਚ ਗਏ ਅਤੇ ਮੈਂ ਸਾਥੀ ਨਾਲੋਂ ਪਿਛੇ ਰਹਿ ਗਿਆ। ਮੈਨੂੰ ਕ੍ਰਿਸ਼ਨ ਬਿਹਾਰੀ, ਇਹ ਸੁਖਨਾਂ ਬਖਸ਼ ਦੇਣਗੇ।
ਰਾਮਦਾਸ ਨੇ ਬਾਕੀ ਬਚੇ ਹੋਏ ਦੋ ਚਾਰ ਰੁਪਏ ਘਰ ਵਿਚ ਮੋੜ ਦਿਤੇ। ਘਰ ਵਿਚੋਂ ਕਿਸੇ ਨੇ ਬੁਰਾ ਨਾ ਮਨਾਇਆ ਕਿ ਰੁਪਏ ਕਿਉਂ ਗੁਆਚੇ। ਫੇਰ ਉਸ ਨੇ ਘਰ ਦਾ ਹਾਲ ਚਾਲ ਪੁਛਿਆ। ਉਸ ਦੇ ਪਿਛੋਂ ਘਰ ਦਾ ਸਭ ਕਾਰਜ ਠੀਕ ਚਲਦਾ ਰਿਹਾ ਸੀ। ਸਾਰਾ ਕੰਮ ਧੰਧਾ ਵੇਲੇ ਸਿਰ ਹੁੰਦਾ ਰਿਹਾ ਸੀ ਅਤੇ ਕੋਈ ਝਗੜਾ ਝਾਂਝਾ ਨਹੀਂ ਸੀ।
ਸ਼ਾਮਦਾਸ ਕਿਆਂ ਨੇ ਭੀ ਆਕੇ ਆਪਣੇ ਬੁਢੇ, ਦੀ ਖਬਰ ਸੁਰਤ ਪੁਛੀ ਤੇ ਰਾਮਦਾਸ ਨੇ ਉਹਨਾਂ ਨੂੰ ਤਸੱਲੀ ਦਿਤੀ। ਲੋਕੀਂ ਕੁਝ ਦਿਨ ਤਾਂ ਗਲਾਂ ਕਰਦੇ ਰਹੇ ਕਿ ਰਾਮਦਾਸ ਤੀਰਥਾਂ ਨੂੰ ਜਾਂਦਾ ਰਾਹ ਵਿਚੋਂ ਮੁੜ ਆਇਆ ਹੈ, ਪਰ ਫੇਰ ਉਹਨਾਂ ਨੂੰ ਇਹ ਗਲ ਭੁਲ ਗਈ ਅਤੇ ਰਾਮਦਾਸ ਨੂੰ ਭੀ ਹੋਰ ਰੁਝੇਵੇਂ