ਪੰਨਾ:ਚੰਬੇ ਦੀਆਂ ਕਲੀਆਂ.pdf/174

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੧੬੩ )

ਦੂਰ ਇਕ ਬੁਢਾ ਗੰਗਾ ਦਾ ਇਸ਼ਨਾਨ ਕਰ ਰਿਹਾ ਸੀ। ਇਸ ਬੁਢੇ ਦੇ ਸਿਰ ਤੋਂ ਇਹੋ ਜਾਪਦਾ ਸੀ ਕਿ ਇਹ ਰਾਮ ਦਾਸ ਹੈ, ਪਰ ਉਸ ਵੇਲੇ ਲੋਕਾਂ ਦੀ ਬਹੁਤ ਭੀੜ ਸੀ ਅਤੇ ਉਸ ਬੁਢੇ ਤਕ ਪਹੁੰਚਨਾ ਔਖਾ ਸੀ। ਸ਼ਾਮਦਾਸ ਨੇ ਇਸ਼ਨਾਨ ਕਰਕੇ ਕਪੜੇ ਪਾਏ ਅਤੇ ਕਿਨਾਰੇ ਤੇ ਭਾਲ ਕਰਨ ਲਗਾ ਕਿ ਮਤਾਂ ਕਿਤੇ ਰਾਮਦਾਸ ਲਭ ਪਵੇ, ਪਰ ਇਹ ਜਤਨ ਨਿਸਫ਼ਲ ਗਿਆ।

ਜਦ ਇਸ਼ਨਾਨ ਕਰਕੇ ਵੇਹਲੇ ਹੋਏ ਤਾਂ ਇਹਨਾਂ ਨੇ ਇਕ ਧਰਮਸ਼ਾਲਾ ਵਿਚ ਡੇਰਾ ਕੀਤਾ। ਰੋਟੀ ਖਾ ਚੁਕੇ ਤਾਂ ਸਿੰਧੀ ਨੇ ਆਪਣੀ ਜੇਬ ਵਿਚ ਹਥ ਪਾਕੇ ਅੱਚਨਚੇਤ ਰੌਲਾ ਪਾਣਾ ਸ਼ੁਰੂ ਕੀਤਾ:-ਹਾਇ! ਮੈਂ ਲੁਟਿਆ ਗਿਆ, ਮੇਰੀ ਰੁਪਿਆਂ ਵਾਲੀ ਵਾਸਨੀ ਕਿਸੇ ਨੇ ਲੁਟ ਲਈ, ਮੈਂ ਗਰੀਬ ਉੱਕਾ ਕੰਗਲਾ ਹੋ ਗਿਆ, ਮੇਰੇ ਪਾਸ ਇਕ ਪੈਸਾ ਭੀ ਨਹੀਂ ਰਿਹਾ।' ਕੁਝ ਆਦਮੀਂ ਕੱਠੇ ਹੋ ਗਏ, ਪਰ ਵਾਸਨੀ ਕਿਥੋਂ ਲਭਣੀ ਸੀ, ਅਫ਼ਸੋਸ ਕਰਦੇ ਹੋਏ ਲੋਕ ਆਪੋ ਆਪਣੇ ਰਾਹ ਪਏ।

ਸ਼ਾਮ ਦਾਸ ਦੇ ਮਨ ਵਿਚ ਵਿਚਾਰ ਆਈ ਇਹ ਸਿੰਧੀ ਬੜਾ ਚਤਰ ਜਾਪਦਾ ਹੈ, ਇਸ ਦੇ ਪਾਸ ਤਾਂ ਇਕ ਪੈਸਾ ਭੀ ਨਹੀਂ ਸੀ, ਸਗੋਂ ਇਸ ਨੇ ਮੇਰੇ ਪਾਸੋਂ ਦੋ ਰੁਪੈ ਉਧਾਰੇ ਲਏ ਹੋਏ ਹਨ, ਇਸ ਦਾ ਰੋਟੀ ਪਾਣੀ ਦਾ ਖਰਚ ਭੀ ਮੈਂ ਦਾ ਰਿਹਾ ਹਾਂ,