( ੧੬੫ )
ਉਸ ਨੇ ਇਕ ਦੋ ਆਵਾਜ਼ਾਂ ਭੀ ਮਾਰੀਆਂ, ਪਰ ਬੁਢੇ ਦਾ ਫਿਰ ਕੁਝ ਪਤਾ ਨਾਂ ਲਗਾ। ਸ਼ਾਮਦਾਸ ਮਨ ਵਿਚ ਬਹੁਤ ਹੈਰਾਨ ਸੀ ਕਿ ਰਾਮਦਾਸ ਨੇ ਹੱਦ ਕੀਤੀ ਹੈ, ਮੈਥੋਂ ਪਹਿਲਾਂ ਪਹੁੰਚਕੇ ਇਹ ਦੋ ਵਾਰ ਇਸ਼ਨਾਨ ਭੀ ਕਰ ਚੁੱਕਾ ਹੈ।
ਹਰਿਦਵਾਰ ਦੇ ਮੰਦਰਾਂ ਦੇ ਦੋ ਦਿਨਾਂ ਵਿਚ ਦਰਸ਼ਨ ਕਰਕੇ ਸ਼ਾਮਦਾਸ ਰਿਖੀ ਕੇਸ਼ ਨੂੰ ਚਲਿਆ। ਰਸਤੇ ਵਿਚ ਭੀਮ ਗੋਡੇ ਦੇ ਦਰਸ਼ਨ ਕਰਦਾ ਉਸੀ ਦਿਨ ਰਿਖੀ ਕੇਸ਼ ਪਹੁੰਚ ਗਿਆ। ਇਥੇ ਸ੍ਵਰਗਾਸ਼ਰਮ ਅਤੇ ਛੇਤਰਾਂ ਦੇ ਦ੍ਰਿਸ਼੍ਯ ਵੇਖ ਚਾਖਕੇ ਲਛਮਨ ਝੂਲੇ ਪਹੁੰਚਿਆ ਅਤੇ ਓਥੋਂ ਇਕ ਪਾਰਟੀ ਦੇ ਨਾਲ ਬਦਰੀ ਨਾਰਾਇਨ ਦੇ ਦਰਸ਼ਨਾਂ ਨੂੰ ਤੁਰ ਪਿਆ। ਇਹ ਇਲਾਕਾ ਰਿਆਸਤ ਟੇਰੀ ਵਿਚ ਹੈ ਅਤੇ ਇਥੇ ਬਹੁਤ ਠੰਢ ਪੈਂਦੀ ਹੈ, ਪਰ ਸ਼ਾਮ ਦਾਸ ਭੀ ਜਮੂੰ ਦੇਸ਼ ਦਾ ਵਾਸੀ ਸੀ। ਉਸ ਨੇ ਠੰਡ ਦੀ ਪਰਵਾਹ ਨਾ ਕੀਤੀ ਅਤੇ ਇਕ ਮਹੀਨੇ ਵਿਚ ਬੱਦਰੀ ਨਾਰਾਇਣ ਪਹੁੰਚ ਗਿਆ, ਪਰ ਇਥੇ ਮੰਦਰ ਵਿਚ ਪਹੁੰਚਕੇ ਉਸ ਨੇ ਇਕ ਅਚੰਭਾ ਵੇਖਿਆ। ਮੰਦਰ ਦੇ ਮਧ ਵਿਚ ਜਿਥੇ ਦੇਵਤਿਆਂ ਦੀਆਂ ਮੂਰਤੀਆਂ ਸਨ, ਓਥੇ ਇਕ ਬੁਢਾ ਮਥਾ ਟੇਕ ਰਿਹਾ ਸੀ। ਜਦ ਬੁਢੇ ਨੇ ਸਿਰ ਉਚਾ ਕੀਤਾ ਤਾਂ ਸ਼ਾਮਦਾਸ ਵੇਖਕੇ ਹੈਰਾਨ ਰਹਿ ਗਿਆ, ਉਹ ਬੁਢਾ ਰਾਮਦਾਸ ਸੀ। ਸ਼ਾਮਦਾਸ ਨੇ ਅਗੇ ਖੜੇ ਆਦਮੀਆਂ ਦੇ ਪਰੇ ਰਾਮਦਾਸ ਨੂੰ ਵੇਖਿਆ ਅਤੇ ਮੰਦਰ ਦੇ ਦਰਵਾਜ਼ੇ