ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/184

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭੩)

ਰਾਮ ਦਾਸ:-"ਰਬ ਦੀਆਂ ਗੱਲਾਂ ਰਬ ਜਾਣੇ, ਮਿਤ੍ਰਾ ! ਤੂੰ ਬੜਾ ਵੱਡ ਭਾਗੀ ਹੈਂ।"

ਸ਼ਾਮ ਦਾਸ:-'ਆਪਣੀ ਵਾਪਸੀ ਤੇ ਮੈਂ ਉਸ ਘਰ ਠਹਿਰਿਆ ਸਾਂ ਜਿਥੇ ਤੂੰ ਪਾਣੀ ਪੀਣ ਗਿਆ ਸੀ.......।"

ਰਾਮ ਦਾਸ:-"(ਤ੍ਰਬ੍ਹੱਕਕੇ) ਮਿਤ੍ਰਾ! ਰੱਬ ਦੀਆਂ ਗੱਲਾਂ ਰਬ ਦੇ ਹਵਾਲੇ ਕਰ, ਆ ਅੰਦਰ ਬੈਹ ਤੈਨੂੰ ਮੁਠੀਆਂ ਭਰਾਂ, ਤੂੰ ਪਵਿਤ੍ਰ ਯਾਤਰਾ ਤੋਂ ਆਇਆ ਹੈਂ?"

ਸ਼ਾਮਦਾਸ ਦਾ ਬੇ ਵਸਾ ਹਾਉਕਾ ਨਿਕਲ ਗਿਆ ਅਤੇ ਉਸ ਨੇ ਰਾਮਦਾਸ ਦੇ ਤੀਰਥਾਂ ਤੇ ਇਸ਼ਨਾਨ ਦਾ ਜਾਂ ਉਸ ਘਰ ਵਾਲਿਆਂ ਦੇ ਸ਼ੁਕਰ ਦਾ ਬ੍ਰਿਤਾਂਤ ਰਾਮਦਾਸ ਨੂੰ ਨਾ ਸੁਣਾਇਆ, ਪਰ ਆਪਣੇ ਮਨ ਵਿਚ ਉਹ ਸਮਝ ਗਿਆ ਕਿ:-'ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ"।। ਅਤੇ-"ਤੀਰਥ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ॥"

ਸਮਾਪਤ