( ੧੧ )
"ਭਰਾ ਰਹੀਮਿਆਂ! ਉਸ ਕਤਲ ਦਾ ਤੈਨੂੰ ਕੁਝ ਪਤਾ ਹੈ, ਕੀ ਤੂੰ ਮੈਨੂੰ ਹੋਰ ਕਿਸੇ ਥਾਂ ਤੇ ਵੇਖਿਆ ਹੋਇਆ ਹੈ?"
ਰਹੀਮੋ ਆਖਿਆ - 'ਹਾਂ ਮੈਂ ਉਸ ਕਤਲ ਸਬੰਧੀ ਸੁਣਿਆ ਲੋਕਾਂ ਸਾਰਿਆਂ ਨੇ ਸੁਣਿਆਂ ਸੀ, ਪਰੰਤੂ ਹੁਣ ਬੜਾ ਚਿਰ ਹੋ ਗਿਆ ਹੈ ਤੇ ਮੈਂ ਜੋ ਕੁਝ ਸੁਣਿਆ ਸੀ ਭੁਲ ਗਿਆ।'
ਬਾਬਾ:-ਕੁਝ ਤੈਨੂੰ ਇਸ ਗਲ ਦਾ ਭੀ ਪਤਾ ਹੈ ਕਿ ਕਤਲ ਕਿਸ ਨੇ ਕੀਤਾ ਸੀ?
ਰਹੀਮਾ ਹੱਸ ਪਿਆ: 'ਹਾਂ, ਉਸੇ ਨੇ ਹੀ ਮਾਰਿਆ ਹੋਣਾ ਹੈ ਜਿਸ ਦੇ ਅਸਬਾਬ ਵਿਚੋਂ ਛੁਰਾ ਲਭਿਆ, ਇਹ ਤਾਂ ਹੋ ਨਹੀਂ ਸਕਦਾ ਕਿ ਕਿਸੇ ਹੋਰ ਨੇ ਮਾਰਕੇ ਛੁਰਾ ਤਸਾਡੇ ਅਸਬਾਬ ਵਿਚ ਰਖ ਦਿਤਾ ਹੋਵੇ, ਕਿਉਂਕਿ ਅਸਬਾਬ ਤੁਸਾਡੀ ਆਪਣੀ ਸਰਹਾਂਦੀ ਦੇ ਕੋਲ ਹੀ ਪਿਆ ਸੀ ਤੇ ਜੇ ਕੋਈ ਉਥੇ ਛੁਰਾ ਰਖਦਾ ਤਾਂ ਤੂੰ ਜ਼ਰੂਰ ਸੁਣ ਲੈਂਦਾ।'
ਰਹੀਮੇ ਦੀ ਇਹ ਗੱਲ ਸੁਣਕੇ ਰਘਬੀਰ ਸਿੰਘ ਨੂੰ ਪੱਕਾ ਨਿਸ਼ਚਾ ਹੋ ਗਿਆ ਕਿ ਇਸੇ ਰਹੀਮ ਨੇ ਜ਼ਰੂਰ ਸੌਦਾਗਰ ਨੂੰ ਮਾਰਿਆ ਹੋਣਾ ਹੈ।
ਰਘਬੀਰ ਸਿੰਘ ਹੋਰ ਗੱਲ ਬਾਤ ਨਾ ਕਰ ਸਕਿਆ। ਉਥੋਂ ਉਠਕੇ ਤੁਰ ਪਿਆ, ਉਸਦੇ ਦਲ ਤੇ ਉਦਾਸੀ ਆ ਗਈ ਤੇ ਉਸਦੀ ਅਖਾਂ ਅਗੇ ਬੀਤਿਆ ਹੋਇਆ ਜ਼ਮਾਨਾਂ ਆ ਗਿਆ।
ਆਪਣੇ ਖਿਆਲ ਅਗੇ ਉਸਨੇ ਆਪਣੀ ਵਹੁਟੀ ਵਾਲਾ ਉਹ ਨਜ਼ਾਰਾ ਲਿਆਂਦਾ, ਜਦੋਂ ਉਸ ਨੂੰ ਜੇਹਲ ਵਿਚ ਮਿਲਨ ਲਈ ਬੱਚਿਆਂ ਸਣੇ ਆਈ ਸੀ। ਖਿਆਲ ਵਿੱਚ ਹੀ ਉਸ ਨੇ ਮੁੜ ਉਸਦੇ ਨਾਲ ਗਲਾਂ ਕੁੜੀਆਂ ਅਹ ਬੱਚਿਆਂ ਨੂੰ ਚੁੰਮਿਆ