ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੨ )

ਉਸਦੀਆਂ ਅੱਖਾਂ ਅਗੇ ਆਪਣੇ ਬੱਚੇ ਆ ਗਏ। ਜਿਨ੍ਹਾਂ ਵਿਚੋਂ ਇਕ ਖੇਡਦਾ ਸੀ ਤੇ ਦੂਜਾ ਮਾਂ ਦੀ ਕੁੱਛੜ ਸੀ। ਉਸਦੀਆਂ ਅੱਖਾਂ ਅਗੇ ਆਪਣੀ ਜਵਾਨੀ, ਖੁਸ਼ੀ ਦਾ ਸਮਾਂ ਤੇ ਮੌਜ ਬਹਾਰਾਂ ਆ ਗਈਆਂ। ਯਾਦ ਆ ਗਿਆ ਕਿ ਜਦੋਂ ਪੁਲੀਸ ਵਾਲੇ ਫੜਨ ਆਏ ਸਨ ਤਾਂ ਮੈਂ ਮੌਜ ਵਿਚ ਸਤਾਰ ਬਜਾ ਰਿਹਾ ਸਾਂ। ਫਿਰ ਉਹ ਥਾਂ ਚੇਤੇ ਆਈ ਜਿਥੇ ਓਸ ਨੂੰ ਬੈਂਤ ਵਜੇ ਸਨ। ਬੈਂਤ ਮਾਰਨ ਵਾਲਿਆਂ ਤੇ ਹੋਰ ਵੇਖਣ ਵਾਲਿਆਂ ਦੀਆਂ ਸ਼ਕਲਾਂ ਅੱਖਾਂ ਅੱਗੇ ਆ ਗਈਆਂ। ਆਪਣੀ ਹੱਥਕੜੀ ਤੇ ਬੇੜੀਆਂ ਚੇਤੇ ਆਕੇ ਫੇਰ ਕਾਲੇ ਪਾਣੀ ਵਿਚ ਬੀਤ ਚੁਕੇ ੨੬ ਸਾਲ ਅੱਖਾਂ ਅੱਗੇ ਆਏ। ਇਨ੍ਹਾਂ ਸੋਚਾਂ ਵਿਚ ਰਘਬੀਰ ਸਿੰਘ ਦੇ ਦਿਲ ਤੇ ਐਡੀ ਉਦਾਸੀ ਆਈ ਕਿ ਉਸਦੇ ਮਨ ਵਿਚ ਆਤਮ ਘਾਤ ਕਰਨ ਦਾ ਖਿਆਲ ਫੁਰਿਆ ਤੇ ਫੇਰ ਆਪਣੇ ਦਿਲ ਨੂੰ ਆਖੇ ਕਿ ਇਹ ਸਭ ਸਜ਼ਾ ਮੈਨੂੰ ਰਹੀਮੇ ਦੇ ਬਦਲੇ ਮਿਲੀ।

ਕਦੀ ਕਦੀ ਉਸ ਨੂੰ ਰਹੀਮੇ ਉਪਰ ਇੰਨਾਂ ਗੁੱਸਾ ਆਵੇ ਕਿ ਉਸ ਦੇ ਮਾਰ ਸੁਟਣ ਨੂੰ ਚਿੱਤ ਆਖੇ, ਸਾਰੀ ਰਾਤ ਰਘਬੀਰ ਸਿੰਘ ਨੇ ਪਾਠ ਕਰਦਿਆਂ ਬਿਤਾ ਦਿਤੀ, ਪਰੰਤੂ ਦਿਲ ਸ਼ਾਂਤ ਨ ਹੋਇਆ। ਜਦੋਂ ਦਿਨ ਹੋਇਆ ਉਹ ਰਹੀਮੇ ਦੇ ਕੋਲ ਦੀ ਲੰਘਣ ਵੇਲੇ ਉਹਦੇ ਮੂੰਹ ਵੱਲ ਭੀ ਨਾਂ ਦੇਖਿਆ ਕਰੇ।

ਇਸ ਤਰਾਂ ਦੋ ਹਫਤੇ ਲੰਘ ਲਏ। ਰਘਬੀਰ ਸਿੰਘ ਨੂੰ ਰਾਤ ਨੀਂਦਰ ਨਹੀਂ ਪੈਂਦੀ ਸੀ ਤੇ ਉਦਾਸੀ ਚਿੱਤ ਉਤੇ ਐਨੀ ਪਰਬੱਲ ਸੀ ਕਿ ਉਸ ਨੂੰ ਕੁਝ ਨਹੀਂ ਸੁਝਦਾ ਸੀ।

ਇਕੇਰਾਂ ਰਾਤ ਵੇਲੇ ਉਹ ਆਪਣੀ ਜੇਹਲ ਵਿਚ ਹੀ