ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨੨ )

ਦੇ ਬੁਢੇ ਬਾਬੇ ਨੇ ਇਹ ਸਾਰਾ ਸਮਾਚਾਰ ਸ਼ੋਕ ਨਾਲ ਵੇਖਿਆ, ਸੁਣਿਆ ਅਤੇ ਉਸ ਨੇ ਆਪਣੇ ਪੁਤਰ ਪੋਤਰਿਆਂ ਨੂੰ ਆਖਿਆ: - 'ਮੁੰਡਿਓ ਤੁਸੀਂ ਭੈੜੇ ਰਾਹ ਤੁਰ ਪਏ ਹੋ। ਝਗੜੇ ਵਾਲੀ ਕੋਈ ਗੱਲ ਹੀ ਨਹੀਂ। ਸੋਚੋ ਤਾਂ ਸਹੀ ਇਕ ਅੰਡੇ ਦਾ ਮੁਲ ਕੀ ਹੁੰਦਾ ਹੈ। ਕੀ ਪਤਾ ਹੈ ਮੁੰਡੇ ਅੰਡਾ ਚੁੱਕ ਕੇ ਲੈ ਗਏ ਹੋਣ। ਜੇ ਗਵਾਂਢੀਆਂ ਭੀ ਲਿਆ ਹੋਵੇ ਤਾਂ ਭੀ ਕੀ ਹੋ ਗਿਆ, ਸਾਨੂੰ ਰੱਬ ਨੇ ਬਥੇਰੇ ਅੰਡੇ ਦਿਤੇ ਹੋਏ ਹਨ। ਉਨਾਂ ਨਾਲ ਪਿਆਰ ਕਰਕੇ ਉਨ੍ਹਾਂ ਨੂੰ ਚੰਗੇ ਬਚਨ ਬੋਲਣਾ ਸਿਖਾਓ। ਜੇ ਉਨ੍ਹਾਂ ਥਾਣੇ ਰਪੋਟ ਕੀਤੀ ਹੈ ਤਾਂ ਭੀ ਤੁਸੀਂ ਉਨ੍ਹਾਂ ਨਾਲ ਸੁਲਾਹ ਸਫ਼ਾਈ ਕਰ ਲਓ। ਤੁਸਾਡਾ ਭਲਾ ਝਗੜੇ ਦੇ ਨਿਬੇੜਨ ਵਿਚ ਹੈ, ਲੰਬਾ ਕਰਨ ਵਿਚ ਨਹੀ।"

ਪਰ ਨਵੇਂ ਪੋਚ ਨੇ ਬੁਢੇ ਦੀ ਗਲ ਨਾ ਸੁਣੀ, ਉਨ੍ਹਾਂ ਨੇ ਇਨ੍ਹਾਂ ਗਲਾਂ ਨੂੰ ਬੁਢੇ ਦੀ ਬੜ ੨ ਆਖਕੇ ਇਸ ਵਲ ਗਹੁ ਨਾ ਕੀਤਾ। ਬਹਾਦਰ ਸਿੰਘ ਨੇ ਕਿਹਾ "ਮੈਂ ਹੁਣ ਨਿਧਾਨ ਸਿੰਘ ਅਗੇ ਹਥ ਜੋੜਨ ਨੂੰ ਕਦੀ ਤਿਆਰ ਨਹੀਂ। ਮੈਂ ਕਦੀ ਉਸ ਦੀ ਦਾਹੜੀ ਨਹੀਂ ਖੋਹੀ, ਉਸਨੇ ਆਪਣੇ ਵਾਲ ਆਪ ਖੋਹੇ ਹਨ। ਪਰ ਆਹ ਵੇਖ ਉਸਦੇ ਪੁਤਾਂ ਨੇ ਮੇਰਾ ਕੁੜਤਾ ਪਾੜ ਦਿਤਾ ਹੈ। ਆਹ ਵੇਖ ਤਾਂ ਸਹੀ!"

ਬਹਾਦਰ ਸਿੰਘ ਭੀ ਥਾਣੇ ਪਹੁੰਚਿਆ। ਦੁਹਾਂ ਦਾ ਮੁਕਦਮਾ ਜ਼ਿਲੇ ਦੀ ਕਚਹਿਰੀ ਗਿਆ। ਜਦ ਇਹ ਮੁਕਦਮੇ ਬਾਜ਼ੀ ਹੋ ਰਹੀ ਸੀ, ਤਾਂ ਨਿਧਾਨ ਸਿੰਘ ਦੇ ਗਡੇ ਦਾ ਇਕ ਬਾਂਸ ਕੋਈ ਲਾਹਕੇ ਲੈਗਿਆ। ਨਿਧਾਨ ਸਿੰਘ ਕਿਆਂ ਨੇ ਬਹਾਦਰ