ਪੰਨਾ:ਚੰਬੇ ਦੀਆਂ ਕਲੀਆਂ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੩੨ )

ਹੱਕੀ ਜਾਂਦੇ ਸਨ। ਬਹਾਦਰ ਸਿੰਘ ਦੇ ਨਾਲ ਹੀ ਨਿਧਾਨ ਸਿੰਘ ਦੇ ਘਰ ਦੀ ਵਾਰੀ ਆ ਗਈ। ਉਥੇ ਭੀ ਅਗਨੀ ਦਾ ਝੰਡਾ ਝੁਲਣ ਲਗਾ। ਉਥੇ ਪੈਰ ਜਮਾਕੇ ਅਗ ਗਲੀ ਦੇ ਦੂਜੇ ਪਾਸੇ ਹੋ ਗਈ ਤੇ ਥੋੜੇ ਚਿਰ ਵਿਚ ਅਧਾ ਪਿੰਡ ਅਗ ਦੇ ਕਾਬੂ ਵਿਚ ਆ ਗਿਆ।

ਬਹਾਦਰ ਸਿੰਘ ਦੇ ਘਰ ਵਿਚੋਂ ਕੁਝ ਵੀ ਨਾਂ ਬਚਿਆ। ਘਰ ਦੇ ਜੀ, ਆਪਣੇ ਉਪਰ ਵਾਲੇ ਕਪੜੇ ਲੈਕੇ ਨਿਕਲ ਆਏ ਤੇ ਬੀਮਾਰ ਬਾਪੂ ਨੂੰ ਮਸਾਂ ਚੁਕ ਕੇ ਬਾਹਰ ਕਢਿਆ। ਕੁਝ ਬੌਲਦ ਬਾਹਰ ਪੈਲੀਆਂ ਵਿਚ ਸਨ, ਉਹ ਬਚ ਗਏ। ਬਾਕੀ ਸਾਰੇ ਡੰਗਰ, ਪਸੂ ਮੁਰਗੀਆਂ, ਗੱਡੇ ਹਲ ਪੰਜਾਲੀਆਂ, ਦਾਣਾਂ ਫੱਕਾ, ਜ਼ਨਾਨੀਆਂ ਦੇ ਟਰੰਕ ਤੇ ਕਪੜੇ ਲਤੇ ਸਭ ਸੁਆਹ ਹੋ ਗਏ।

ਨਿਧਾਨ ਸਿੰਘ ਦੇ ਘਰ ਵਿਚੋਂ ਪਸੂ ਬਾਹਰ ਹਕੇ ਗਏ ਤੇ ਇਕ ਦੋ ਕਪੜੇ ਬਚ ਗਏ।

ਅਗ ਸਾਰੀ ਰਾਤ ਚਲਦੀ ਰਹੀ ਬਹਾਦਰ ਸਿੰਘ ਆਪਣੇ ਸੜਦੇ ਹੋਏ ਘਰ ਦੇ ਸਾਹਮਣੇ ਖੜਾ ਹੋਕੇ ਕਹਿੰਦਾ ਰਿਹਾ: "ਯਾਰੋ ਆਹ ਕੀ ਹੋ ਗਿਆ? ਜੇ ਮੈਂ ਬਲਦਾ ਹੋਇਆ ਸੁਕਾ ਘਾਹ ਬੁਝਾ ਦੇਂਦਾ ਤਾਂ ਇਉਂ ਨਾ ਹੁੰਦਾ।" ਜਦ ਉਸਦੇ ਮਕਾਨ ਦੀ ਛਤ ਡਿਗੀ, ਤਾਂ ਬਹਾਦਰ ਸਿੰਘ ਬਾਵਲਿਆਂ ਵਾਂਗ ਅਗ ਵਿਚ ਦੌੜ ਪਿਆ। ਉਸਦੇ ਪੁੱਤਰ ਨੇ ਉਹਨੂੰ ਦੌੜ ਕੇ ਫੜ ਲਿਆ ਤੇ ਧਰੂਹ ਕੇ ਬਾਹਰ ਲੈ ਆਂਦਾ। ਪਰ ਇੰਨੇ ਵਿਚ ਉਸਦੇ ਕੁਝ ਕੇਸ, ਦਾਹੜੀ ਤੇ ਕਪੜੇ ਸੜ ਗਏ ਤੇ ਹਥ ਝੁਲਸ ਗਏ, ਪਰ ਬਹਾਦਰ ਸਿੰਘ ਨੂੰ ਪਤਾ ਨਹੀਂ ਸੀ। ਓਹ ਇਹੋ ਗੱਲ ਆਖਦਾ