ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/42

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੩੧ )

ਤਾਂ ਨਿਧਾਨ[1] ਸਿੰਘ ਨੇ ਉਸਦੇ ਸਿਰ ਵਿਚ ਡਾਂਗ ਮਾਰਕੇ ਉਹਨੂੰ ਲੰਮਾ ਪਾ ਦਿਤਾ।

ਬਹਾਦਰ ਸਿੰਘ ਦੇ ਸਿਰ ਵਿਚ ਸਟ ਵੱਜੀ, ਉਸ ਦੀਆਂ ਅੱਖਾਂ ਅਗੇ ਤਾਰੇ ਆ ਗਏ ਫਿਰ ਅਖਾਂ ਅਗੇ ਹਨੇਰਾ ਹੋ ਗਿਆ ਤੇ ਉਹ ਡਿਗ ਪਿਆ। ਕੁਝ ਚਿਰ ਪਿਛੋਂ ਜਦ ਉਸਨੂੰ ਹੋਸ਼ ਆਈ ਤਾਂ ਕੀ ਵੇਖਦਾ ਹੈ ਕਿ ਦਿਨ ਵਰਗਾ ਚਾਨਣਾਂ ਹੋਇਆ ੨ ਹੈ। ਪਸੂਆਂ ਵਾਲਾ ਕੋਠਾ, ਅਸਤੱਬਲ, ਭੋਹ ਦੀ ਧੜ ਤੇ ਕਣਕ ਦੇ ਕੋਠੇ ਨੂੰ ਵੀ ਅਗ ਲਗੀ ਹੋਈ ਹੈ, ਤੇ ਹੁਣ ਘਰ ਨੂੰ ਭੀ ਚੰਡੀ ਆਪਣੀ ਭੇਟ ਲੈਣਾ ਚਹੁੰਦੀ ਹੈ।

ਬਹਾਦਰ ਸਿੰਘ ਦੀ ਚੀਕ ਨਿਕਲ ਗਈ, ਉਸਨੇ ਸਥਰਾ ਤੇ ਹਥ ਮਾਰਕੇ ਆਖਿਆ: "ਯਾਰੋ ਇਹ ਕੀ ਹੋਗਿਆ, ਜੇ ਮੈਂ ਉਸ ਵੇਲੇ ਸੁਕੇ ਘਾਹ ਵਾਲੀ ਅੱਗ ਵਿਸਮਾ ਦੇਂਦਾ ਤਾਂ ਕਿਥੋਂ ਭਾਂਬੜ ਮਚਣਾਂ ਸੀ।" ਮੁੜ ਮੁੜ ਉਹਦੇ ਮੂੰਹ ਵਿਚੋਂ ਇਹ ਹੀ ਨਿਕਲੇ: "ਯਾਰੋ ਆਹ ਕੀ ਹੋਗਿਆ।" ਉਹ ਅਵਾਜ਼ ਮਾਰਨ ਲੱਗਾ,ਪਰ ਸ਼ੋਕ ਨਾਲ ਉਹਦੇ ਮੂੰਹ ਵਿਚੋਂ ਆਵਾਜ਼ ਭੀ ਨਾ ਨਿਕਲੇ ਉਹ ਦੌੜਨ ਲਗਾ ਤੇ ਲਤਾਂ ਜਵਾਬ ਦੇਈ ਜਾਣ। ਉਹ ਆਹਿਸਤਾ ੨ ਤੁਰਨ ਲਗਾ,ਪਰ ਫਿਰ ਲੜਖੜਾਕੇ ਡਿਗ ਪਿਆ। ਜਦ ਥੋੜੇ ਚਿਰ ਪਿਛੋਂ ਕੁਝ ਆਸੰਗ ਆਈ ਤੇ ਘਰ ਵਲ ਤੁਰਿਆ ਤੇ ਵੇਖਿਓਸੂ, ਅੱਗ ਡਿਉਢੀ ਵਿਚ ਫਿਰਦੀ ਸੀ। ਲੋਕ ਬਹੁਤ ਸਾਰੇ ਕੱਠੇ ਹੋਇ ੨ ਸਨ, ਗਵਾਂਢੀ ਆਪਣੇ ਘਰਾਂ ਨੂੰ ਅੱਗਦੇ ਡਰ ਤੋਂ ਖਾਲੀ ਪਏ ਕਰਦੇ ਸਨ ਤੇ ਆਪਣੇ ਡੰਗਰਾਂ ਪਸੂਆਂ ਨੂੰ ਬਾਹਰ

  1. ਲਿਖਤ ਵਿੱਚ ਨਿਨਧਾਨ ਲਿਖਿਆ ਹੋਇਆ ਹੈ ਜੋ ਕਿ ਗ਼ਲਤੀ ਹੈ।