( ੪੩ )
ਸੰਤੂ ਨੇ ਫਿਰ ਫਿਰ ਪੁਛਿਆ: "ਸਾਡੇ ਵਾਸਤੇ ਤੂੰ ਪਕਾਇਆ ਕੁਝ ਨਹੀਂ?"
ਹੁਣ ਬਿਸ਼ਨੀ ਆਪਣਾ ਗੁਸਾ ਨਾ ਰੋਕ ਸਕੀ। ਕਹਿਣ ਲਗੀ:"ਪਕਾਇਆ ਹੈ ਪਰ ਤੇਰੇ ਵਾਸਤੇ ਨਹੀਂ। ਮੈਨੂੰ ਜਾਪਦਾ ਹੈ ਸ਼ਰਾਬ ਨੇ ਤੇਰੀ ਮਤ ਮਾਰ ਦਿਤੀ ਹੈ। ਤੂੰ ਗਿਆ ਕੰਬਲ ਲੈਣ ਸੈਂ ਪਰ ਆਪਣੀ ਚਾਦਰ ਹੀ ਦੇਕੇ ਆ ਵੜਿਆ। ਹੁਣ ਇਸ ਨੰਗੇ ਮੁਨੰਗੇ, ਲਫ਼ੰਗੇ ਨੂੰ ਨਾਲ ਲੈਕੇ ਆ ਗਿਆ ਹੈਂ। ਮੇਰੇ ਪਾਸ ਸ਼ਰਾਬੀਆਂ ਵਾਸਤੇ ਰੋਟੀ ਕੋਈ ਨਹੀਂ।"
"ਬਸ ਕਰ ਬਿਸ਼ਨੀਏ ਐਵੇਂ ਜ਼ਬਾਨ ਨਹੀਂ ਮਾਰੀਦੀ। ਪਹਿਲਾਂ ਪੁਛ ਤੇ ਸਹੀ ਇਹ ਬੰਦਾ ਕਿਹੋ ਜਿਹਾ ਹੈ।"
ਬਿਸ਼ਨੀ:-"ਅਛਾ ਜਿਹੜੇ ਤੈਨੂੰ ਰੁਪਏ ਦਿੱਤੇ ਸਨ, ਕਿਥੇ ਸੁਟ ਆਇਆ ਹੈਂ।"
ਸੰਤੁ ਨੇ ਪਗ ਦੇ ਲੜ ਵਿਚੋਂ ਪੰਜ ਰੁਪਏ ਖੋਹਲਕੇ ਬਿਸ਼ਨੀ ਦੇ ਹਵਾਲੇ ਕੀਤੇ ਤੇ ਆਖਿਓਸੁ ਕਿ: "ਮੈਨੂੰ ਉਧਾਰ ਵਾਲੀ ਰਕਮ ਕੋਈ ਨਹੀਂ ਵਸੂਲ ਹੋਈ।" ਬਿਸ਼ਨੀ ਨੇ ਗੁਸੇ ਨਾਲ ਰੁਪਏ ਚੁਕ ਲਏ ਤੇ ਬੁੜ ਬੁੜ ਕਰਦੀ ਉਹਨਾਂ ਨੂੰ ਇਕ ਚਟੂਰੀ ਵਿਚ ਸਾਂਭ ਕੇ ਰਖ ਆਈ। ਫਿਰ ਆ ਕੇ ਕਹਿਣ ਲਗੀ: "ਮੇਰੇ ਪਾਸ ਤੇਰੇ ਵਾਸਤੇ ਰੋਟੀ ਕੋਈ ਨਹੀਂ। ਅਸੀਂ ਸਾਰੇ ਲਫ਼ੰਗਿਆਂ ਨੂੰ ਰੋਟੀ ਦੇਣਦਾ ਕੋਈ ਠੇਕਾ ਲਿਆ ਹੋਇਆ ਹੈ?" ਸੰਤੂ ਨੇ ਫਿਰ ਆਖਿਆ:"ਬਿਸ਼ਨੀਏ ਜ਼ਰਾ ਸੰਭਲ। ਪੈਹਲਾਂ ਦੁਜੇ ਆਦਮੀ ਦੀ ਗੱਲ ਤਾਂ ਸੁਣ ਲੈ।" ਬਿਸ਼ਨੀ ਨੇ ਆਪਣੀ ਡਾਕ ਗੱਡੀ ਚਲਾਈ ਰਖੀ: "ਮੈਂ ਤੇਰੇ ਵਰਗੇ ਸ਼ਰਾਬੀ ਦੀ ਕੀ ਗੱਲ