ਪੰਨਾ:ਚੰਬੇ ਦੀਆਂ ਕਲੀਆਂ.pdf/55

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੪੪ )

ਸੁਣਦੀ ਹਾਂ? ਮੇਰੇ ਮਾਂ ਪਿਉ ਨੇ ਐਵੇਂ ਤੇਰੇ ਲੜ ਲਾ ਦਿਤਾ, ਤੂੰ ਤਾਂ ਮੇਰਾ ਦਾਜ ਵੀ ਵੇਚਕੇ ਸ਼ਰਾਬ ਪੀ ਗਿਆ ਹੈਂ। ਤੈਨੂੰ ਹੁਣ ਕੰਬਲ ਵਾਸਤੇ ਰੁਪਏ ਦਿਤੇ ਉਹਦੀ ਵੀ ਚਾਹ ਪੀ ਆਇਆ।"

ਸੰਤੂ ਨੇ ਦਸਣ ਦਾ ਯਤਨ ਕੀਤਾ ਕਿ ਚਾਹ ਸਿਰਫ ਚਾਰ ਆਨੇ ਦੀ ਪੀਤੀ ਹੈ। ਇਹ ਨਾਲ ਵਾਲਾ ਆਦਮੀ ਭਲੇ ਮਾਣਸ ਹੈ, ਪਰ ਬਿਸ਼ਨੀ ਨੇ ਇਕ ਨਾ ਸੁਣੀ। ਉਸ ਨੇ ਬਾਬੇ ਆਦਮ ਦੇ ਵੇਲੇ ਦੇ ਵੀ ਉਲਾਂਭੇ ਹੁਣ ਕਢੇ ਤੇ ਆਪਣੀ ਚਾਦਰ ਵਾਪਸ ਲੈਣ ਦੀ ਬੜੇ ਜ਼ੋਰ ਸ਼ੋਰ ਨਾਲ ਮੰਗ ਕੀਤੀ। ਸੰਤੂ ਵਿਚਾਰਾ ਚਾਦਰ ਦੇਣ ਲੱਗਾ ਸੀ ਕਿ ਬਿਸ਼ਨੀ ਨੇ ਛਿਤੀ ਗਿਦੜੀ ਵਾਂਗ ਆਪ ਖੋਹ ਲਈ ਤੇ ਚਾਦਰ ਦਾ ਇਕ ਸਿਰਾ ਪਾਟ ਗਿਆ। ਗੁਸੇ ਨਾਲ ਚਾਦਰ ਚੁਕ ਕੇ ਬਿਸ਼ਨੀ ਬਾਹਰ ਵੱਲ ਤੁਰੀ ਤੇ ਫਿਰ ਉਹਦੇ ਜੀ ਵਿੱਚ ਆਇਆ, ਨੰਗੇ ਮੁੰਗੇ ਆਦਮੀ ਦਾ ਪਤਾ ਤਾਂ ਕਰ ਲਵਾਂ ਕੌਣ ਹੈ। ਫਿਰ ਮੁੜ ਆਈ ਤੇ ਕਹਿਣ ਲਗੀ ਕਿ: "ਜੇ ਭਲਾ ਮਾਣਸ ਆਦਮੀ ਹੋਵੇ ਤਾਂ ਨੰਗਾ ਕਿਉਂ ਹੈ? ਇਹਦੇ ਉਪਰ ਤਾਂ ਇਕ ਕੁੜਤਾ ਵੀ ਨਹੀਂ। ਜੇ ਇਹ ਭਲਾਮਾਣਸ ਆਦਮੀ ਹੋਵੇ ਤਾਂ ਤੂੰ ਦਸਦਾ ਕਿਉਂ ਨਹੀਂ ਤੈਨੂੰ ਕਿਥੇ ਮਿਲਿਆ।"

ਸੰਤੂ:- ਮੈਂ ਤੈਨੂੰ ਇਹ ਹੀ ਗੱਲ ਤਾਂ ਦਸਣ ਲਗਾ ਹਾਂ ਤੂ ਸੁਣਦੀ ਨਹੀਂ। ਜਦੋਂ ਮੈਂ ਮੰਦਰ ਪਾਸ ਪਹੁੰਚਿਆ, ਮੈਂ ਇਸ ਨੂੰ ਬਰਫ ਵਿਚ ਨੰਗੇ ਪਏ ਵੇਖਿਆ। ਇਸ ਮੌਸਮ ਵਿਚ ਨੰਗਾ ਕੌਣ ਬੈਠ ਸਕਦਾ ਹੈ। ਰੱਬ ਨੇ ਮੈਨੂੰ ਇਸਦੇ ਪਾਸ ਭੇਜਿਆ ਨਹੀਂ ਤਾਂ ਇਹ ਮਰ ਜਾਂਦਾ। ਮੈਂ ਕਿਹਾ ਖਬਰੇ ਇਸ ਵਿਚਾਰੇ ਨੂੰ ਕੀ ਹੋਇਆ ਹੋਇਆ ਹੈ। ਮੈਂ ਇਸ ਨੂੰ ਉਠਾਇਆ,ਆਪਣੀ ਚਾਦਰ