ਪੰਨਾ:ਚੰਬੇ ਦੀਆਂ ਕਲੀਆਂ.pdf/58

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੪੭ )

ਬਿਸ਼ਨੀ:-"ਅਸੀਂ ਲੋਕਾਂ ਨੂੰ ਦੇਂਦੇ ਹਾਂ, ਕੋਈ ਸਾਨੂੰ ਆ ਕੇ ਕਿਉਂ ਨਹੀਂ ਦੇ ਜਾਂਦਾ?"

ਸੰਤੂ-"ਸਾਨੂੰ ਭੀ ਰੱਬ ਦੇਈ ਜਾਂਦਾ ਹੈ। ਪਰ ਮੈਨੂੰ ਨੀਂਦ ਆ ਰਹੀ ਹੈ, ਹੁਣ ਸੌਂ ਜਾਹ।"

(੪)

ਸਵੇਰੇ ਜਦ ਸੰਤੂ ਜਾਗਿਆ ਤਾਂ ਬਿਸ਼ਨੀ ਗੁਆਂਢੀ ਪਾਸੋਂ ਆਟਾ ਮੰਗਣ ਗਈ ਹੋਈ ਸੀ। ਓਪਰਾ ਆਦਮੀ ਪੁਰਾਣੀ ਕਮੀਜ਼ ਤੇ ਪੁਰਾਣੀ ਚਾਦਰ ਪਹਿਨਕੇ ਮੰਜੇ ਤੇ ਬੈਠਾ ਉਪਰ ਨੂੰ ਤਕ ਰਿਹਾ ਸੀ। ਕੱਲ ਨਾਲੋਂ ਉਸ ਦਾ ਮੁਖੜਾ ਅੱਜ ਜ਼ਿਆਦਾ ਖੁਸ਼ ਸੀ।

ਸੰਤੂ:-ਮਿਤ੍ਰਾ! ਢਿਡ ਰੋਟੀ ਮੰਗਦਾ ਹੈ ਤੇ ਤਨ ਵਾਸਤੇ ਕਪੜੇ ਦੀ ਲੋੜ ਹੈ। ਰੋਜ਼ੀ ਕਮਾਣ ਵਾਸਤੇ ਕੰਮ ਕਰਨਾ ਪੈਂਦਾ ਹੈ। ਤੈਨੂੰ ਕਿਹੜਾ ਕੰਮ ਕਰਨਾ ਆਂਵਦਾ ਹੈ?

"ਮੈਨੂੰ ਕੋਈ ਕੰਮ ਨਹੀਂ ਆਂਵਦਾ।"

ਇਸ ਜਵਾਬ ਤੇ ਸੰਤੂ ਹੈਰਾਨ ਹੋ ਗਿਆ, ਫਿਰ ਉਸ ਨੇ ਆਖਿਆ:-"ਜੇਹੜੇ ਆਦਮੀ ਕੰਮ ਸਿਖਣਾ ਚਾਹੁੰਣ ਛੇਤੀ ਸਿਖ ਸਕਦੇ ਹਨ।"

ਜਵਾਬ:-"ਆਦਮੀ ਕੰਮ ਕਰਦੇ[1] ਹਨ। ਇਸ ਲਈ ਮੈਂ ਕੀ ਕਰਾਂਗਾ١"

ਸਵਾਲ:-“ਤੇਰਾ ਨਾਮ ਕੀ ਹੈ।"

ਜਵਾਬ:-“ਹਰੀ ਦੂਤ।"

ਸੰਤੂ:-"ਹਛਾ! ਹਰੀ ਦੂਤ, ਜੇ ਤੂੰ ਆਪਣਾ ਹਾਲਚਾਲ ਨਹੀਂ ਦਸਣਾ ਚਾਹੁੰਦਾ ਤਾਂ ਤੇਰੀ ਮਰਜ਼ੀ١ ਪਰ ਰੋਜ਼ੀ ਕਮਾਣ

  1. ਲਿਖਤ ਵਿੱਚ "ਕਰਦ" ਲਿਖਿਆ ਹੈ ਜੋ ਕਿ ਪ੍ਰਿੰਟ ਦੀ ਗ਼ਲਤੀ ਹੋ ਸਕਦੀ ਹੈ।