ਪੰਨਾ:ਚੰਬੇ ਦੀਆਂ ਕਲੀਆਂ.pdf/86

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੭੫ )

ਦੇ ਕੰਨੀਂ ਸੰਧਿਆ ਉਚੀ ਉਚੀ ਪੜ੍ਹਦੇ ਬੁਢਿਆਂ ਦੀ ਆਵਾਜ਼ ਪਈ। ਜਿਉਂ ਜਿਉਂ ਕਿਸ਼ਤੀ ਦੂਰ ਹੁੰਦੀ ਗਈ, ਇਹ ਆਵਾਜ਼ ਭੀ ਮਧਮ ਪੈਂਦੀ ਗਈ। ਭਾਵੇਂ ਆਵਾਜ਼ ਨਹੀਂ ਸੁਣੀਂਦੀ ਸੀ ਪਰ ਬੁਢਿਆਂ ਦੀ ਸ਼ਕਲ ਚੰਦਰਮਾਂ ਦੇ ਚਾਨਣੇ ਵਿਚ ਦਿਸਦੀ ਸੀ। ਉਸੇ ਤਰ੍ਹਾਂ ਤਿੰਨੇ ਬੁਢੇ ਸੰਧਿਆ ਯਾਦ ਕਰ ਰਹੇ ਸਨ। ਹੌਲੇ ੨ ਕਿਸ਼ਤੀ ਜਹਾਜ਼ ਤੇ ਪੁਜ ਗਈ। ਪੰਡਤ ਜੀ ਜਹਾਜ਼ ਵਿਚ ਚੜ੍ਹੇ ਤੇ ਜਹਾਜ਼ ਟੁਰ ਪਿਆ। ਡੈੱਕ ਤੇ ਖੜੇ ਹੋਏ ਪੰਡਿਤ ਜੀ ਉਸ ਟਾਪੂ ਵਲ ਮੂੰਹ ਕੀਤੀ ਖੜੇ ਸਨ ਤੇ ਦਿਲ ਵਿਚ ਕਦੀ ਪ੍ਰਸੰਨ ਹੋਣ ਕਿ ਅਜ ਚੰਗਾ ਪ੍ਰਚਾਰ ਕੀਤਾ ਹੈ, ਕਦੀ ਬੁਢਿਆਂ ਦੀ ਪ੍ਰਸੰਨਤਾ ਨੂੰ ਯਾਦ ਕਰਨ, ਕਦੀ ਨਿਰੰਕਾਰ ਦਾ ਧੰਨਵਾਦ ਕਰਨ ਕਿ ਤਿੰਨ ਜੀਵਾਂ ਨੂੰ ਈਸ਼੍ਵਰ ਪ੍ਰਾਪਤੀ ਦਾ ਰਸਤਾ ਦਸਣ ਦਾ ਅਵਸਰ ਮਿਲਿਆ। ਇਸ ਪ੍ਰਕਾਰ ਰਾਤ ਡੂੰਘੀ ਪੈ ਗਈ। ਬਾਕੀ ਮੁਸਾਫਿਰ ਆਪੋ ਆਪਣੇ ਟਿਕਾਣੇ ਜਾ ਵੜੇ, ਪੰਡਤ ਜੀ ਉਥੇ ਡੈੱਕ ਤੇ ਖੜੇ ਇਨ੍ਹਾਂ ਖਿਆਲਾਂ ਵਿਚ ਮਸਤ ਸਨ। ਕੁਝ ਚਿਰ ਪੰਡਤ ਜੀ ਇਸੇ ਤਰਾਂ ਖੜੇ ਰਹੇ। ਅਚਨਚੇਤ ਹੀ ਚੰਨ ਦੀ ਚਾਨਣੀ ਵਿਚ ਉਨਾਂ ਨੇ ਕੋਈ ਚਿੱਟੀ ਚੀਜ਼ ਚਮਕਦੀ ਵੇਖੀ। ਸੋਚਣ ਲਗੇ ਇਹ ਕੋਈ ਸਮੁੰਦਰੀ ਪੰਖੇਰੂ ਹੈ ਜਾਂ ਕਿਸੇ ਛੋਟੀ ਬੇੜੀ ਦੇ ਪਖ ਹਨ। ਉਸੇ ਪਾਸੇ ਨਿਗਾਹ ਟਿਕਾਕੇ ਦੇਖਣ ਲਗੇ। ਆਪਣੇ ਚਿਤ ਵਿਚ ਆਖਣ ਇਹ ਜ਼ਰੂਰ ਕੋਈ ਕਿਸ਼ਤੀ ਸਾਡੇ ਪਿਛੇ ਆ ਰਹੀ ਹੈ, ਪਰ ਹੈ ਬੜੀ ਤੇਜ਼, ਪਲ ਕੁ ਹੋਇਆ, ਇਹ ਬਹੁਤ ਦੂਰ ਸੀ, ਪਰ ਹੁਣ ਬਹੁਤ ਨੇੜੇ ਹੈ। ਨਹੀਂ ਇਹ