ਪੰਨਾ:ਚੰਬੇ ਦੀਆਂ ਕਲੀਆਂ.pdf/94

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੮੩ )

ਉਹ ਸਬਜ਼ੀ ਤੇ ਫਲ ਉਸਨੂੰ ਦੁਨੀਆਂ ਨਾਲੋਂ ਨਿਆਰੇ ਦਿਸਦੇ ਸਨ। ਜਦ ਉਹ ਜ਼ਮੀਨ ਪਰਾਈ ਸੀ ਤਾਂ ਮਾਮੂਲੀ ਜਾਪਦੀ ਸੀ, ਹੁਣ ਆਪਣੀ ਸੀ ਤਾਂ ਪਿਆਰੀ ਲਗਦੀ ਸੀ।

(3)

ਬੰਤਾ ਸਿੰਘ ਹੁਣ ਪ੍ਰਸੰਨ ਸੀ ਤੇ ਉਸਦਾ ਝਟ ਚੰਗਾ ਲੰਘਦਾ ਸੀ, ਪਰ ਕਿਸੇ ੨ ਵੇਲੇ ਗੁਆਂਢੀਆਂ ਦੇ ਪਸੂ ਉਸਦੀ ਖੇਤੀ ਉਜਾੜ ਜਾਂਦੇ ਸਨ। ਉਸ ਨੇ ਗਵਾਂਢੀਆਂ ਨੂੰ ਪਿਆਰ ਨਾਲ ਸਮਝਾਇਆ, ਪਰ ਉਹ ਨਾ ਮੁੜੇ ! ਕਦੀ ਪਿੰਡ ਦਾ ਆਜੜੀ ਵਿਚ ਮਝੀਂ ਛਡ ਦੇਵੇ, ਕਦੀ ਕਿਸੇ ਦੇ ਘੋੜੇ ਆ ਵੜਨ। ਬੰਤਾ ਸਿੰਘ ਉਨਾਂ ਨੂੰ ਫਿਰ ਬਾਹਰ ਕਢਦਾ ਤੇ ਉਨਾਂ ਦੇ ਮਾਲਕਾਂ ਨੂੰ ਮਾਫ ਕਰਦਾ ਰਿਹਾ। ਪਰ ਅਖੀਰ ਇਨਸਾਨ ਸੀ, ਅੱਕ ਗਿਆ ਤੇ ਡੰਗਰ ਫ਼ਾਟਕ ਅਪੜਾਏ। ਉਸਨੂੰ ਪਤਾ ਸੀ ਕਿ ਲੋਕ ਜਾਣ ਬੁਝਕੇ ਮਾਲ ਉਸਦੀ ਪੈਲੀ ਵਿਚ ਨਹੀਂ ਛਡਦੇ, ਪਰ ਉਹ ਕਹਿਣ ਲੱਗਾ:"ਜੇ ਮੈਂ ਮਾਫ਼ ਹੀ ਕਰਦਾ ਰਹਾਂ, ਤਾਂ ਉੱਜੜ ਜਾਵਾਂਗਾ। ਇਨਾਂ ਨੂੰ ਸਬਕ ਸਿਖਾਣਾਂ ਚਾਹੀਦਾ ਹੈ।" ਸਰਕਾਰੋਂ ਉਸ ਨੇ ਆਪਣੇ ਗਵਾਂਢੀਆਂ ਨੂੰ ਦੋ ਚਾਰ ਵਾਰੀ ਜੁਰਮਾਨਾ ਕਰਾਇਆ ਤੇ ਉਹ ਭੀ ਇਸ ਦੇ ਨਾਲ ਖ਼ਾਰ ਰੱਖਣ ਲਗ ਪਏ। ਹੁਣ ਜਾਣ ਬੁਝਕੇ ਇਸ ਦੀ ਪੈਲੀ ਵਿਚ ਪਸੂ ਛਡਿਆ ਕਰਨ ਤੇ ਇਕ ਵੇਰਾਂ ਕਿਸੇ ਨੇ