ਸਮੱਗਰੀ 'ਤੇ ਜਾਓ

ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬)


ਸੰਨ ੧੯੨੧ ਵਿਚ ਕੀਤੀ ਗਈ । ਕਮੇਟੀ ਦੀ ਇਕੱਤ੍ਰਤਾ ੨੭
ਅਗਸਤ ਸੰਨ ੧੯੨੧ ਨੂੰ ਹੋਈ । ਉਪ੍ਰੰਤ ਸ਼੍ਰੋਮਣੀ ਕਮੇਟੀ ਨੂੰ ਮੋਰਚਾ
ਚਾਬੀਆਂ, ਗੁਰੂ ਕਾ ਬਾਗ, ਕਾਰ ਸੇਵਾ, ਭਾਈ ਫੇਰੂ, ਜੈਤੋ ਆਦਿ
ਮੋਰਚਿਆਂ ਵਿਚ ਰੁਝੇਵੇਂ ਦੇ ਕਾਰਨ ਛੂਤ-ਛਾਤ ਨੂੰ ਦੂਰ ਕਰਨ ਲਈ
ਸਮਾਂ ਹੀ ਨੇ ਮਿਲਿਆ, ਪਰ ਕਮੇਟੀ ਦੀ ਪਰਚਾਰ ਬਰਾਂਚ ਵਲੋਂ
ਧਰਮ ਪਰਚਾਰ ਦੇ ਨਾਲ ਹੀ ਇਸ ਪਾਸੇ ਵੀ ਵਿੱਤ ਅਨੁਸਾਰ
ਧਿਆਨ ਜ਼ਰੂਰ ਦਿਤਾ ਗਿਆ । ੧੯੨੧-੨੨ ਵਿਚ ਛੂਤ-ਛਾਤ ਨੂੰ
ਦੂਰ ਕਰਨ ਲਈ ਕਈ ਥਾਈਂ ਦੀਵਾਨ ਕੀਤੇ ਗਏ, ਸਾਰੇ
ਗੁਰਦੁਆਰਿਆਂ ਵਿਚ ਸਭ ਨੂੰ ਖੁਲ੍ਹ ਕੀਤੀ ਗਈ । ੧੯੨੪-੨੫ ਦੀ
ਸ਼੍ਰੋਮਣੀ ਕਮੇਟੀ ਵਿਚ, "ਖਾਲਸਾ ਬਰਾਦਰੀ" ਦੇ ਜ਼ਿਲਾ ਜਾਲੰਧਰ
ਵਿਚੋਂ ੩-੪ ਮੈਂਬਰ ਵੀ ਲੀਤੇ ਗਏ, ਉਪ੍ਰੰਤ ੧੯੨੫ ਵਿਚ
ਗੁਰਦੁਆਰਾ ਐਕਟ ਦੇ ਬਣਨ ਨਾਲ ੧੯੨੬ ਵਿਚ ਨਵੀਂ
ਚੋਣ ਹੋਈ । ਇਸ ਕਮੇਟੀ ਵਿਚ ਭੀ ਦੁਆਬੇ ਵਿਚੋੋਂ ਖਾਲਸਾ
ਬਰਾਦਰੀ ਦੇ ੩ ਮੈਂਬਰ, ਭਾਈ ਦਲੇਲ ਸਿੰਘ, ਭਾਈ ਬਾਵਾ ਸਿੰਘ
ਤੇ ਠਾਕਰ ਸਿੰਘ ਜੀ ਚੁਣੇ ਹੋਏ ਆਏ ।
ਇਸ ਕਮੇਟੀ ਦੇ ਮਗਰੋਂ ਵੀ ਹਰ ਚੋਣ ਸਮੇਂ ਇਨ੍ਹਾਂ
ਪਛੜੀਆਂ ਸ਼੍ਰੇਣੀਆਂ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਮੈਂਬਰ ਲਏ ਜਾਂਦੇ ਰਹੇ ।
ਨਵੰਬਰ ੧੯੪੩ ਵਿਚ ਗਿਆਨੀ ਕਰਤਾਰ ਸਿੰਘ ਜੀ ਵਲੋਂ
ਪੰਜਾਬ ਅਸੈਂਬਲੀ ਵਿਚ ਗੁਰਦੁਆਰਾ ਤਰਮੀਮ ਬਿਲ ਪੇਸ਼
ਕੀਤਾ ਗਿਆ ਜੋ ਪੰਜਾਬ ਅਸੈਂਬਲੀ ਵਿਚ ੧੨ ਦਸੰਬਰ ੧੯੪੪
ਨੂੰ ਪਾਸ ਕੀਤਾ ਗਿਆ ਤੇ ਗਵਰਨਰ ਪੰਜਾਬ ਨੇ ਇਸ ਦੀ ਮਨਜ਼ੂਰੀ
੬ ਫਰਵਰੀ ੧੯੪੫ ਨੂੰ ਦਿਤੀ । ਇਸ ਤਰਮੀਮੀ ਐਕਟ ਅਨੁਸਾਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਮੈਂਬਰਾਂ ਵਿਚੋੋਂ
੧੨ ਸੀਟਾਂ ਮਜ਼ਹਬੀ ਰਵਦਾਸੀਏ ਤੇ ਕਬੀਰਪੰਥੀ ਸਿੱਖਾਂ ਲਈ
ਰਾਖਵੀਆਂ ਕਰ ਦਿਤੀਆਂ ਗਈਆਂ ਹਨ । ਇਸ ਸਮੇਂ ਹੇਠ ਲਿਖੇ